Friday, February 11, 2011

ਸੂਰਤ ਤੋਂ ਲੋਕ ਕੁੱਝ ਹੋਰ ਨੇ ਦਿਸਦੇ ਤੇ
ਸੀਰਤਾਂ ਵੱਖਰੀਆਂ ਦਿਸਣ ਹਰੇਕ ਦੀਆਂ |

ਤੁਸੀਂ ਗੱਲਾਂ ਕਰ ਆੰਬਰੀਂ ਟਾਕੀ ਹੋ ਲਾਉਂਦੇ

ਸਾਡੀਆਂ ਸੱਭੇ ਗੱਲਾਂ ਜ਼ਮੀਨ ਦੇ ਮੇਚ ਦੀਆਂ |

ਚਾਪਲੂਸੀ, ਚਲਾਕੀ ਤੁਹਾਡੀ ਫਿਤਰਤ ਹੈ

ਸਾਨੂੰ ਗੱਲਾਂ ਨਾ ਆਉਣ ਦਾਅ-ਪੇਚ ਦੀਆਂ |

ਵਾਹ ਪਇਆਂ ਜਾਣੀਏ ਸੁਣਿਆ ਸੀ ਕਦੇ

ਪਰ ਅੱਜ ਅੱਖਾਂ ਪਈਆਂ ਨੇ ਵੇਖਦੀਆਂ |

ਦੂਜਿਆਂ ਦਾ ਬੁਰਾ ਕਰਕੇ ਕੀ ਮਿਲਦਾ

ਇਹ ਤਾਂ ਗੱਲਾਂ ਬੱਸ ਡੂੰਘੇ ਭੇਤ ਦੀਆਂ |

ਤੂੰ ਨਾਂ ਮੁੜਿਆ ਕਈ ਵਾਰ ਮੁੜੀਆਂ

ਜਾ ਕੇ ਰੁੱਤਾਂ ਫੱਗਨ ਚੇਤ ਦੀਆਂ |

ਗਿਲਾ ਨਾ ਕਰ ਬੱਸ ਭੋਗੀ ਚੱਲ ਮਨਾਂ

ਚਿੱਤ ਲਾ ਕੇ ਲਿਖੀਆਂ ਲੇਖ ਦੀਆਂ |

No comments:

Post a Comment