ਦਿਲ ਇੱਕ ਹੈ ਅਰਮਾਨ ਬਹੁਤ ਨੇ
ਕੁਝ ਜਜ਼ਬੇ ਬਲਵਾਨ ਬਹੁਤ ਨੇ
ਇਸ਼ਕ ਦੇ ਪੈਂਡੇ ਮੁਸ਼ਕਿਲ ਮੁਸ਼ਕਿਲ
ਵੇਖਣ ਵਿੱਚ ਅਸਾਨ ਬਹੁਤ ਨੇ
ਲੱਭਦਾ ਹੈ ਇਨਸਾਨ ਕਿਤੇ ਹੀ
ਦੁਨੀਆ ਵਿੱਚ ਹੈਵਾਨ ਬਹੁਤ ਨੇ
ਮੋਮਿਨ ਬੇ-ਈਮਾਨ ਬੜੇ ਹਨ
ਕਾਫ਼ਿਰ ਬਾ-ਈਮਾਨ ਬਹੁਤ ਨੇ
ਖੁਸ਼ ਹੋ ਕੇ ਸਿਰ ਕਟਵਾਓਂਦੇ ਹਨ
ਦਿਲ ਵਾਲੇ ਨਦਾਨ ਬਹੁਤ ਨੇ
“ਸਰਮਦ” ਜਾਂ “ਮਨਸੂਰ” ਹੈ ਕੋਈ
ਸ਼ਾਹ ਬਹੁਤ, ਸੁਲਤਾਨ ਬਹੁਤ ਨੇ
ਯਾਦਾਂ- ਜ਼ਖਮ- ਦਾਗ ਕੁਰਲਾਟ੍ਹਾਂ
ਇਸ ਦਿਲ ਵਿੱਚ ਮਹਿਮਾਨ ਬਹੁਤ ਨੇ
ਤਿਰਸ਼ੂਲਾਂ – ਸੰਗੀਨਾਂ -ਰਫ਼ਲਾਂ
ਪੂਜਾ ਦੇ ਸਮਾਨ ਬਹੁਤ ਨੇ
“ਦੀਪਕ” ਵਰਗੇ ਨਿਰਧਨ ਜੱਗ ਵਿੱਚ
“ਫ਼ਨ” ਕਰਕੇ ਧਨਵਾਨ ਬਹੁਤ ਨੇ