Friday, February 11, 2011

ਪੀਲੇ ਪੱਤਿਆ ਤੇ ਪੱਬ ਧਰ ਕੇ ਹਲਕੇ ਹਲਕੇ
ਹਰ ਸ਼ਾਮ ਅਸੀ ਭਟਕੇ ਪੌਣਾ ਵਿੱਚ ਰਲਕੇ
ਨਾ ਤੇਰੇ ਦਰ ਨਾ ਮੇਰੇ ਦਸਤਕ ਹੋਈ
ਇਕ ਉਮਰ ਆ ਚੁੱਕੀ ਕੋਈ ਨਾ ਆਇਆ ਚਲਕੇ
ਇਸ ਸ਼ਾਮ ਜਹਾਜਾ ਵਾਗ ਡੁੱਬ ਰਹੇ ਹਾ
ਫਿਰ ਸੂਰਜ ਵਾਗ ਉਦੇ ਹੋਵਾਗੇ ਭਲਕੇ
ਇਕ ਕੈਦ ਚੋ ਦੂਜੀ ਕੈਦ ਪਹੁੰਚ ਗਈ ਏ
ਕੀ ਖੱਟਿਆ ਮਹਿੰਦੀ ਲਾ ਕੇ ਵੱਟਨਾ ਮਲ ਕੇ
ਪੈ ਚੱਲੀਆ ਤੇਰੇ ਚੇਹਰੇ ਤੇ ਤਰਕਾਲਾ
ਪਰ ਵਾਲਾ ਤੇ ਕੋਈ ਕਿਰਨ ਸੁਬਹ ਦੀ ਝਲਕੀ
ਮੈ ਤੇ ਸੜਕਾ ਤੇ ਵਿਛੀ ਛਾਂ ਹਾ
ਮੈ ਨੀ ਮਿਟਣਾ ਸੌ ਵਾਰੀ ਲੰਘ ਮਸਲ ਕੇ
ਓ ਰਾਤੀ ਸੁਣਿਆ ਛੁਪ ਕੇ ਛਮ ਛਮ ਰੋਇਆ
ਜਿਸਨੇ ਸ਼ਾਮੀ ਗਾਲਾ ਦਿੱਤੀਆ ਚੌਰਾਹੇ ਖੜਕੇ
ਇਹ ਉਡਦੇ ਨੇ ਜੋ ਹੰਸਾ ਤੇ ਜੋੜੇ
ਯਾਰੋ ਇਨਾ ਦੀ ਰਾਖ ਉਡੇਗੀ ਭਲਕੇ
ਸੂਰਜ ਨਾ ਡੁੱਬਦਾ ਕਦੇ ਸਿਰਫ ਛੁਪਦਾ ਹੈ
ਮਤ ਸੋਚ ਕੇ ਬਚ ਜਾਵੇਗਾ ਸਿਵੇ ਚ ਜਲਕੇ
ਤੂੰ ਦੀਵਿਆ ਦੀ ਡਾਰ ਤੇ ਤੇਜ ਹਵਾ ਏ
ਨੀ ਮੇਰੀਏ ਜਿੰਦੇ ਜਾਨ ਸੰਭਲ ਸੰਭਲ ਕੇ

No comments:

Post a Comment