Friday, February 11, 2011

ਸੁਣ ਤਾਰਿਆ ਵੇ ਇੱਕ ਚੰਨ ਤੇ ਮੈਂ ਵੀ ਮਰਦਾ ਹਾਂ
ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਤੈਨੂੰ ਦਿੱਤੇ ਸੀ ਜੋ ਖੱਤ ਭਾਂਵੇ ਪਾੜ ਦਿੱਤੇ ਹੋਣੇ,

ਜਿਹੜੇ ਦਿੱਤੇ ਸੀ ਤੋਹਫੇ, ਉਹ ਵੀ ਹਾੜ ਦਿੱਤੇ ਹੋਣੇ,
ਪਰ ਉਹਨਾਂ ਯਾਦਾਂ ਦੀ ਅੱਗ 'ਚ ਤੂੰ ਵੀ ਸੜਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਜਿਥੇ ਬੈਠਕੇ ਇਕਠੇ ਕਦੇ ਹੱਸਦੇ ਸੀ ਹੁੰਦੇ,

ਇਕ ਦੂਜੇ ਤਾਂਈ ਹੀਰ ਰਾਂਝਾ ਦੱਸਦੇ ਸੀ ਹੁੰਦੇ,
ਹੁਣ ਉਹਨਾਂ ਰਾਹਵਾਂ ਤੇ ਕਿੰਝ ਪੈਰ ਧਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਜੇ ਨੀ ਕੀਤੀ ਬੇਵਫਾਈ, ਤੈਥੋਂ ਵਫਾ ਵੀ ਨਾ ਹੋਈ,

ਜੀਹਦੀ ਐਡੀ ਸੀ ਸਜ਼ਾ, ਸਾਥੋਂ ਖਤਾ ਵੀ ਨਾ ਹੋਈ,
ਹੁਣ ਮੇਰੇ ਵਾਂਗੂੰ ਤੁੰ ਵੀ ਨਿਤ ਮਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ,

ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

No comments:

Post a Comment