Friday, February 11, 2011

ਚਾਹੇ ਪਲਕਾਂ ਤੇ ਬੈਠ ਸੱਜਣ ਸੁਣਦੇ ਰਹੇ
ਕੋਲ ਤੌਂ ਦੂਰ ਹੋਏ ਤੇ ਦੂਰ ਤੌਂ ਗੁੰਮਦੇ ਗਏ

ਕੋਈ ਭੱਜਿਆ ਦੂਰੀਆਂ ਵਧਾਉਣ ਖਾਤਿਰ
ਕਈ ਪਾਗਲ ਤਾਂ ਪੈੜਾਂ ਨੂੰ ਹੀ ਚੁੰਮਦੇ ਰਹੇ

ਦਿੱਲ ਹਰ ਅਦਾ ਦਾ ਕਾਇਲ ਹੁੰਦਾ ਗਿਆ
ਉਹਨਾਂ ਨੂੰ ਸਦਾ ਇਹ ਵਖਰੇਵੇਂ ਟੁੰਬਦੇ ਰਹੇ

ਹਰ ਲਫਜ਼ ਤੇ ਵਾਕ ਮਹਿਬੂਬ ਦੇ ਨਾਵੇਂ ਸੀ
ਸ਼ਬਦਕੋਸ਼ ਐਸਾ ਸੀ ਕਿ ਅਰਥ ਘੁੰਮਦੇ ਰਹੇ

ਕੀ ਫਰਕ ਹੈ ਕੌਣ ਅੱਗੇ ਗਿਆ ਕੌਣ ਪਿੱਛੇ
ਜੋ ਵੀ ਕਦਮ ਸਨ ਬਸ ਦੂਰੀਆਂ ਖੁਣਦੇ ਗਏ

ਗੱਲ ਬਣਦੀ ਜੇ ਹੁੰਦੀ ਮਿਲ ਤੁਰਨ ਦੀ ਸੋਚ
ਕਈ ਦੋਰਾਹੇ ਪੁੱਜ ਅਲੱਗ ਰਾਹ ਚੁਣਦੇ ਰਹੇ

No comments:

Post a Comment