Friday, February 11, 2011

ਜਦ ਅਸੀਂ ਬੱਚੇ ਸਾਂ
ਉਹ ਬਹੁਤ ਮੁਸਕਰਾਉਂਦੀ ਸੀ
ਸਾਰਾ ਦਿਨ
ਖੇਡਦੇ ਪੜ੍ਹਦੇ ਲੜਦੇ
ਲੰਘ ਜਾਂਦਾ
ਹੁਣ ਕਈ ਵਰ੍ਹਿਆਂ ਬਾਅਦ
ਮਿਲੀ ਉਹ ਕੁੜੀ
ਨੂਰ ਭਰਿਆਂ ਚਿਹਰਾ ਉਹ
ਸੀ ਹੁਣ ਪੀਲੀ ਭਾਅ ਮਾਰਦਾ
ਸ਼ਾਹ ਕਾਲੇ ਕੇਸਾਂ ਵਿਚ ਸਨ
ਕੁਝ ਚਾਂਦੀ ਰੰਗੀਆਂ ਲਿਟਾਂ,
ਮੈਂ ਪੁੱਛਿਆ
ਤੂੰ ਪਹਿਲਾਂ ਵਾਂਗ ਕਿਉਂ ਨਹੀਂ ਮੁਸਕਾਉਂਦੀ ?
ਚੁੱਪ-ਚਾਪ ਫੜ ਮੇਰਾ ਹੱਥ
ਉਹ ਲੈ ਗਈ ਮੈਨੂੰ ਆਪਣੇ ਮਨ ਦੇ ਵਿਹੜੇ
ਕੰਬ ਗਿਆ ਮੇਰਾ ਵਜੂਦ ਧੁਰ ਅੰਦਰ ਤੱਕ
ਮਨ ਦਾ ਵੇਹੜਾ ਨਾ
ਸੀ ਕੋਈ ਸਮਸ਼ਾਨ ਜਿਵੇਂ
ਚਾਰੇ ਪਾਸੇ ਅਰਮਾਨਾਂ ਦੀਆਂ ਲਾਸ਼ਾਂ
ਮੋਏ ਸੁਪਨਿਆਂ ਦੇ ਢੇਰ
ਹਰ ਕੋਨੇ ਵਿਚੋਂ ਉਠੀ ਹੋਵੇ
ਜਿਵੇਂ ਸਧਰਾਂ ਦੀ ਅਰਥੀ
ਟੁੱਟੀ ਖਿੰਡੀ ਹਰ ਇਕ ਸ਼ੈਅ
ਉਸਨੇ ਨਜ਼ਰ ਉਠਾ ਪੁੱਛਿਆ
ਤੂੰ ਹੀ ਦੱਸ
ਮਨ ਵਿਚ ਸਿਵੇ ਸਮਾ ਕੇ
ਕੋਈ ਕਿੰਜ ਮੁਸਕਾਵੇ...................

No comments:

Post a Comment