Friday, February 11, 2011

ਸਾਹਾਂ ਦੀ ਕਿਸ਼ਤੀ ਦਾ ਮਲਾਹ ਲੱਭਾਂਗਾ
ਭਟਕਣਾਂ ਚੌਂ ਨਿਕਲਣ ਦਾ ਰਾਹ ਲੱਭਾਂਗਾ

ਆਸਾਂ ਦੀ ਲੋਅ ਇਉਂ ਹੀ ਮਘਦੀ ਰਹੇਗੀ
ਦੁਆ ਨਾ ਮਿਲੀ ਤਾਂ ਬਦ-ਦੁਆ ਲੱਭਾਂਗਾ

ਹਾਰਨ ਨਾਲ ਕਦੇ ਨਹੀ ਮੁਕਦੀ ਜਿੰਦਗੀ
ਹਾਲੇ ਕਈ ਹੋਰ ਉਤਾਰ-ਚੜਾਅ ਲੱਭਾਗਾਂ

ਫਾਂਸੀ ਹੋ ਜਾਵੇ ਜ਼ਾਲਮ ਹਨੇਰਿਆਂ ਤਾਈਂ
ਚੜਦੀ ਸੁਬਹਾ ਜਿਹਾ ਗਵਾਹ ਲੱਭਾਂਗਾ

ਖੁੱਦ ਤੌਂ ਰਿਹਾਈ ਦਾ ਜ਼ਜਬਾ ਜਿੰਦਾ ਹੋਵੇ
ਮੱਥੇ ਦੀ ਲਟ ਜਿਹਾ ਉਲਝਾਅ ਲੱਭਾਂਗਾ

ਚਾਹੇ ਹਰ ਕੋਨੇ ਤੀਕ ਵਸ ਗਿਆ ਮਾਤਮ
ਸੁਪਨੇ ਸਜਾਵਾਂ ਹੁਣ ਐਸਾ ਚਾਅ ਲੱਭਾਂਗਾ

No comments:

Post a Comment