Friday, February 11, 2011

ਕਦੇ ਵਿਹੜੇ ਦੇ ਵਿੱਚ ਫਿਰਦੀ ਸੀ
ਕਦੇ ਕੋਠੇ ਉੱਤੇ ਚੜਦੀ ਸੀ ,
ਕਦੇ ਗਿੱਲ੍ਹੇ ਵਾਲ ਸੁਕਾਉਂਦੀ ਸੀ
ਕਦੇ ਧੁੱਪੇ ਬਹਿ ਕੇ ਪੜਦੀ ਸੀ ,
ਮੈਂ ਸਾਹ ਉਹਦੇ ਵਿੱਚ ਲੈਂਦਾ ਸੀ ਉਹ ਪੌਣਾਂ ਵਾਂਗੂ ਵਹਿੰਦੀ ਸੀ !
ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ ਸੀ !

ਕਦੇ ਉਹਨੂੰ ਤੱਕ ਲੈਂਦਾ ਸੀ ਬਨੇਰੇ ਦੀਵੇ ਧਰਦੀ ਨੂੰ ,

ਹੱਥਾਂ ਦੇ ਵਿੱਚ ਲੈ ਕੇ ਲੋਅ ਦੀ ਉਮਰ ਲੰਮੇਰੀ ਕਰਦੀ ਨੂੰ ,
ਝਿੜਕ ਦਿੰਦੀ ਸੀ ਨੇਰ੍ਹੇ ਨੂੰ ਉਹ ਚੰਨ ਉੱਤੇ ਚੜ ਬਹਿੰਦੀ ਸੀ !
ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ ਸੀ !

ਪੀਰਾਂ ਦੇ ਦਰ ਧਾਗੇ ਬੰਨ ਕੇ ਜਦ ਵੰਗਾਂ ਨੂੰ ਟੰਗਦੀ ਸੀ ,

ਰੱਬ ਵਰਗੇ ਮੁੱਖ ਵਾਲੀ ਉਹ ਖੌਰੇ ਕੀ ਰੱਬ ਤੋਂ ਮੰਗਦੀ ਸੀ ,
ਨਿੱਤ ਬਹਿ ਕੇ ਵਿੱਚ ਪੱਥਰਾਂ ਦੇ ਖੌਰੇ ਕੀ ਸੁਣਦੀ ਕੀ ਕਹਿੰਦੀ ਸੀ !
ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ ਸੀ !

ਫੇਰ ਇੱਕ ਦਿਨ ਇੰਝ ਵੀ ਹੋਇਆ

ਮੈਨੂੰ ਨਜ਼ਰ ਨਾ ਆਈ ਉਹ ,
ਵੇਖੀ ਵਿੱਚ ਬਜ਼ਾਰ ਦੇ ਚਿਰ ਤੋਂ
ਆਪਣੀ ਮਾਂਗ ਸਜਾਈ ਉਹ ,
ਬੱਸ ਓਹੀ '' Sandhu '' ਨੂੰ ਭੁੱਲਦੀ ਨਾ ਜੋ ਉਹਦੇ ਹੱਥੀਂ ਮਹਿੰਦੀ ਸੀ !
ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ ਸੀ !

No comments:

Post a Comment