ਜਿਦਗੀ ਦੀ ਹੁਣ ਤਾ ਬਸ ਏਨੀ ਕਥਾ ਹੀ ਰਹਿ ਗਿਆ
ਸੜ ਗਈ ਪੁਸਤਕ ਇਕ ਬਚਿਆ ਸਫਾ ਹੀ ਰਹਿ ਗਿਆ
ਉਡ ਕੇ ਤੇਰੇ ਨਾਲ ਚੀਰੇ ਸਨ ਕਦੇ ਸੱਤ ਅਸਮਾਨ
ਲੋਕ ਕਹਿੰਦੇ ਨੇ ਕਿ ਹੁਣ ਤਾਂ ਬਸ ਖਲਾ ਹੀ ਰਹਿ ਗਿਆ
ਜਿਦਗੀ ਹੰਝੂਂ ਕਦੀ ਤਾਰਾ ਕਦੀ ਜੁਗਨੂੰ ਬਣੀ
ਮੈ ਬਦਲਦੇ ਰੰਗ ਇਸਦੇ ਵੇਖਦਾ ਰਹਿ ਗਿਆ
ਰੰਗ ਸੁਰ ਖੁਸ਼ਬੂ ਹਵਾ ਮੋਸਮ ਘਟਾ ਏਂ ਜਾ ਸਦਾ
ਤੇਰਾ ਕੀ ਰੂਪ ਹੈ ਮੈ ਸੋਚਦਾ ਹੀ ਰਹਿ ਗਿਆ
ਤੂੰ ਮਿਤਰਾ ਨੂੰ ਲਾਰੇ ਲਾਕੇ ਛੱਤਰੀ ਤੋ ਉਡ ਗਈ
ਇਕ ਥਾ ਤੇ ਤੇਰਾ ਇਤਜਾਰ ਕਰਦਾ "Sandhu" ਰੁੱਖ ਬਣਿਆ ਹੀ ਰਹਿ ਗਿਆ