Friday, February 11, 2011

* ਏਹੋ ਹਾਲ ਏ ਜਿੰਦ ਨਿਮਾਣੀ ਦਾ___
ਜਿਵੇਂ ਵਰਕਾ ਕਿਸੇ ਕਹਾਨੀ ਦਾ___
ਮੁੱਲ ਇਸ਼ਕ਼ ਦੇ ਵਿਚ ਹੀ ਪੈਂਦਾ ਹੈ__ਨੈਨਾ ਦੇ ਖਾਰੇ ਪਾਣੀ ਦਾ___
ਅਸੀਂ ਦਿਲ ਤੇ ਚੇਹਰਾ ਛਾਪ ਲਿਆ___ਇਕ ਜਾਂ ਤੋ ਪਿਆਰੇ ਹਾਨੀ ਦਾ__
ਦੁਨਿਯਾ ਲਬਦੀ ਰੱਬ ਫਿਰਦੀ__ਅਸਾਂ ਯਾਰ ਚ ਰੱਬ ਪਛਾਨੀ ਦਾ__
ਲੋਕੀ ਬਾਗਾਂ ਵਿਚ ਫੁੱਲ ਲਾਬਦੇ__ਮੇਰਾ ਯਾਰ ਫੁੱਲ ਸਿਖਰ ਦੀ ਟਾਹਣੀ ਦਾ ****
*
ਧੀ ਮੈਂ ਪੰਜਾਬ ਦੀ,
ਨਾਂ ਮਾੜਾ ਚੰਗਾ ਬੋਲਾਂ ਤੇ ਨਾਂ ਕਰਾਂ ਕੌਲਕਰਾਰ !!
ਮੇਰੀ ਮਾਂ ਸਿਖਿਆਈ ਇਜੱਤ,
ਮੇਰੇ ਬਾਪ ਨੇ ਦਿਤੇ ਹੌਂਸਲੇ !!
ਮੇਰੇ ਵੀਰ ਦਾ ਮੈਨੂ ਬੜਾ ਆਸਰਾ,
ਉਹ ਭਾਂਵੇ ਖਲੋ ਹੀ ਜਾਵੇ ਮੇਰੇ ਕੋਲੇ !!
ਮੈਂ ਵੇਖੀ ਦੁਨੀਆ ਰੱਜ ਕੇ,
ਕੁਝ ਰਖਿਆ ਨਈਂ ਵਲੈਤਾਂ ਚ !!
ਨਾਂ ਸਵਾਦ ਹੈ ੳਥੇ ਹੱਸਣ ਦਾ,
ਨਾਂ ਸਵਾਦ ਹੈ ੳਥੇ ਰੋਣ ਦਾ !!
ਲੱਖ ਸ਼ੁਕਰ ਕਰਾਂ ਮੈਂ ਰੱਬ ਦਾ ਕਿ,
ਮੈਂਨੁੰ ਮਾਣ ਪੰਜਾਬੀ ਹੋਣ ਦਾ,
ਮੈਂਨੁੰ ਮਾਣ ਪੰਜਾਬੀ ਹੋਣ ਦਾ !!….
ਕਦੇ ਵਿਹੜੇ ਦੇ ਵਿੱਚ ਫਿਰਦੀ ਸੀ
ਕਦੇ ਕੋਠੇ ਉੱਤੇ ਚੜਦੀ ਸੀ ,
ਕਦੇ ਗਿੱਲ੍ਹੇ ਵਾਲ ਸੁਕਾਉਂਦੀ ਸੀ
ਕਦੇ ਧੁੱਪੇ ਬਹਿ ਕੇ ਪੜਦੀ ਸੀ ,
ਮੈਂ ਸਾਹ ਉਹਦੇ ਵਿੱਚ ਲੈਂਦਾ ਸੀ ਉਹ ਪੌਣਾਂ ਵਾਂਗੂ ਵਹਿੰਦੀ ਸੀ !
ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ ਸੀ !

ਕਦੇ ਉਹਨੂੰ ਤੱਕ ਲੈਂਦਾ ਸੀ ਬਨੇਰੇ ਦੀਵੇ ਧਰਦੀ ਨੂੰ ,

ਹੱਥਾਂ ਦੇ ਵਿੱਚ ਲੈ ਕੇ ਲੋਅ ਦੀ ਉਮਰ ਲੰਮੇਰੀ ਕਰਦੀ ਨੂੰ ,
ਝਿੜਕ ਦਿੰਦੀ ਸੀ ਨੇਰ੍ਹੇ ਨੂੰ ਉਹ ਚੰਨ ਉੱਤੇ ਚੜ ਬਹਿੰਦੀ ਸੀ !
ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ ਸੀ !

ਪੀਰਾਂ ਦੇ ਦਰ ਧਾਗੇ ਬੰਨ ਕੇ ਜਦ ਵੰਗਾਂ ਨੂੰ ਟੰਗਦੀ ਸੀ ,

ਰੱਬ ਵਰਗੇ ਮੁੱਖ ਵਾਲੀ ਉਹ ਖੌਰੇ ਕੀ ਰੱਬ ਤੋਂ ਮੰਗਦੀ ਸੀ ,
ਨਿੱਤ ਬਹਿ ਕੇ ਵਿੱਚ ਪੱਥਰਾਂ ਦੇ ਖੌਰੇ ਕੀ ਸੁਣਦੀ ਕੀ ਕਹਿੰਦੀ ਸੀ !
ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ ਸੀ !

ਫੇਰ ਇੱਕ ਦਿਨ ਇੰਝ ਵੀ ਹੋਇਆ

ਮੈਨੂੰ ਨਜ਼ਰ ਨਾ ਆਈ ਉਹ ,
ਵੇਖੀ ਵਿੱਚ ਬਜ਼ਾਰ ਦੇ ਚਿਰ ਤੋਂ
ਆਪਣੀ ਮਾਂਗ ਸਜਾਈ ਉਹ ,
ਬੱਸ ਓਹੀ '' Sandhu '' ਨੂੰ ਭੁੱਲਦੀ ਨਾ ਜੋ ਉਹਦੇ ਹੱਥੀਂ ਮਹਿੰਦੀ ਸੀ !
ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ ਸੀ !
ਦਿਨ ਲੋਹੜੀ ਵਾਲਾ ਆਇਆ ਨੀ, ਚਾਅ ਚੜ੍ਹਿਆ ਦੂਣ ਸਵਾਇਆ ਨੀ,
ਕੀ ਹੋਇਆ ਜੇ ਮੈਂ ਜੰਮ ਪਈ ਆਂ, ਤੂੰ ਕਾਹਤੋਂ ਮੂੰਹ ਲਟਕਾਇਆ ਨੀ,
ਜਿਵੇਂ ਵੀਰ ਦੀ ਖੁਸ਼ੀ ਮਨਾਉਣੀ ਸੀ, ਮੇਰੇ ਵੀ ਕਰ ਲੈ ਚਾਅ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!


ਮੈਨੂੰ ਜੰਮਣ ਤੋਂ ਰੋਕਣ ਲਈ, ਤੂੰ ਛੱਤੀ ਟੈਸਟ ਕਰਾਏ ਸੀ,
ਕਈ ਦਰਾਂ ਤੇ ਮੱਥੇ ਟੇਕੇ ਸੀ, ਇੰਜੈਕਸ਼ਨ ਕਈ ਲਵਾਏ ਸੀ,
ਮੇਰਾ ਆਉਣਾ ਰੱਬ ਦਾ ਭਾਣਾ ਐ, ਤੂੰ ਰੱਬ ਦਾ ਸ਼ੁਕਰ ਮਨਾ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!

ਮੈਨੂੰ ਪਤੈ ਕਿ ਮੇਰੇ ਜੰਮਣ ਤੇ, ਦਾਦੀ ਤੋਂ ਝਿੜਕਾਂ ਖਾਂ ਰਹੀ ਐ,
ਭੂਆ-ਚਾਚੀ ਦੇ ਤਾਅਨੇ ਸੁਣ, ਅੰਦਰੋ-ਅੰਦਰੀ ਘਬਰਾ ਰਹੀ ਐ,
ਉਹ ਵੀ ਤਾਂ ਕਿਸੇ ਦੀਆਂ ਧੀਆਂ ਨੇ, ਜਾ ਕੇ ਇਹ ਗੱਲ ਸਮਝਾ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!

ਭੂਆ ਨੂੰ ਫੁੱਫੜ ਕੁੱਟਦਾ ਹੈ, ਤਾਹੀਓ ਤਾਂ ਪੇਕੇ ਰਹਿੰਦੀ ਐ,
ਚਾਚੀ ਦੇ ਪੁੱਤਰ ਵੈਲੀ ਨੇ, ਦਿਨ-ਰਾਤ ਕਲਪਦੀ ਰਹਿੰਦੀ ਐ,
ਕੀ ਕਰਨਾ ਐਹੋ ਜਿਹੇ ਪੁੱਤਾਂ ਨੂੰ, ਪੁੱਛ ਉਹਨਾਂ ਨੂੰ ਕੋਲ ਬਿਠਾ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!

ਉਹ ਕਿਹੜਾ ਕੰਮ ਐ ਇਸ ਜੱਗ ਤੇ, ਜੋ ਤੂੰ ਸੋਚੇਂ ਮੈਥੋਂ ਹੋਣਾ ਨਹੀਂ,
ਕੀ ਉੱਚ-ਵਿੱਦਿਆ ਮੈਂ ਲੈਣੀ ਨਹੀਂ, ਜਾਂ ਪੈਰਾਂ ੳੁੱਤੇ ਖਲੋਣਾ ਨਹੀਂ ?
ਤੂੰ ਫਿਕਰ ਨਾ ਭੋਰਾ ਕਰ ਅੰਮੀਏ, ਦੇਊਂ ਕੁੱਲ ਦਾ ਨਾ ਰੁਸ਼ਨਾ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!

ਮੈਥੋਂ ਪਹਿਲਾਂ ਵੀ ਕਈ ਧੀਆਂ ਨੇ, ਇਸ ਜੱਗ ਤੇ ਨਾਮ ਕਮਾਇਆ ਐ,
ਮਰਦਾਂ ਦੀ ਝੋਲ ਪਏ ਹਰ ਕੰਮ ਨੂੰ, ਕਰ ਉਹਨਾਂ ਵੀ ਦਿਖਲਾਇਆ ਐ,
ਅੱਜ ਅੰਬਰ, ਧਰਤੀ, ਚੰਨ, ਤਾਰੇ, ਗੁਣ ਰਹੇ ਉਹਨਾਂ ਦਾ ਗਾ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!

ਆਏ ਗਲੀ ਦੇ ਵਿੱਚ ਨਿਆਣੇ ਨੀ, ਪਾ ਬੋਝੇ ਰਿਉੜੀਆਂ-ਦਾਣੇ ਨੀ,
ਕੋਈ ਝੁੰਡਾ ਗੀਠੇ ਧਰ ਲੈ ਨੀ, ਕੁੱਝ ਲੱਕੜਾਂ ਕੱਠੀਆਂ ਕਰ ਲੈ ਨੀ,
ਅੱਜ ਸਾੜ ਪੁਰਾਣੀਆਂ ਰਸਮਾ ਨੂੰ, ਤੂੰ ਰੀਤ ਕੋਈ ਨਵੀਂ ਚਲਾ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!
ਤਪਦੇ ਰਾਹੀਂ ਤੁਰਦੇ-ਤੁਰਦੇ ਪੈਰੀਂ ਛਾਲੇ ਪੈ ਗਏ ਨੇ।
ਰੁੱਖਾਂ ਵਰਗੇ ਦਿਸਦੇ ਸੀ ਜੋ ਛਾਂਵਾਂ ਖੋਹ ਕੇ ਲੈ ਗਏ ਨੇ।

ਰਹਿਬਰ ਨੇ ਤਾਂ ਧੋਖੇ ਦੇ ਨਾਲ ਪੁੱਠੇ ਰਸਤੇ ਪਾ ਤਾ ਸੀ,
ਭਲਿਆ ਲੋਕਾ ਪਿੱਛੇ ਮੁੜ ਜਾ ਉੱਡਦੇ ਪੰਛੀ ਕਹਿ ਗਏ ਨੇ।

ਮੈਂ ਸੁੱਖਾਂ ਨੂੰ ਜ਼ਰਬਾਂ ਦੇਵਾਂ ਦੁੱਖ ਹੀ ਹਾਸਿਲ ਹੁੰਦੇ ਨੇ,
ਲਗਦਾ ਸਾਰੀ ਦੁਨੀਆ ਦੇ ਦੁੱਖ ਮੇਰੇ ਲਈ ਹੀ ਰਹਿ ਗਏ ਨੇ।

ਫ਼ੁੱਲਾਂ ‘ਚੋਂ ਖੁਸ਼ਬੋਈ ਲੱਭਦੇ ਕੰਡਿਆਂ ਨਾਲ ਪਰੁੰਨੇ ਗਏ,
ਜ਼ਖਮੀ ਭੌਰੇ ਤੜਪ-ਤੜਪ ਕੇ ਅਗਲੀ ਜੂਨੈ ਪੈ ਗਏ ਨੇ।

ਤੂੰ ਤਾਂ ਝੱਲੀਏ ਅੱਖੀਂਓ ਵਗਦੇ ਅੱਥਰੂ ਵੇਖੇ ਹੋਣੇ ਨੇ,
ਤੂੰ ਕੀ ਜਾਣੇ ਖੁਨ ਦੇ ਅੱਥਰੂ ਕਿੰਨੇ ਦਿਲ ‘ਚੋਂ ਵਹਿ ਗਏ ਨੇ।

ਕੱਚੀਆਂ ਨੀਹਾਂ ਉੱਤੇ ਉਸੱਰੇ ਮਹਿਲਾਂ ਕਦ ਤਕ ਰਹਿਣਾ ਸੀ,
ਕੰਧ ਰੇਤ ਦੀ ਕਦੇ ਨਾ ਖੜਦੀ ਸੱਚ ਸਿਆਣੇ ਕਹਿ ਗਏ ਨੇ।

ਮੈਂ ਛੋਟੀ ਉਮਰੇ ਬਹੁਤਾ ਦਰਦ ਸਹੇੜ ਲਿਆ,
ਤਾਂ ਹੀ ਜਿੰਦ ਨਿਮਾਣੀ ਤਾਂਈ ਵੱਡੇ ਕਜ਼ੀਏ ਪੈ ਗਏ ਨੇ।
ਜੋ ਆਖਦਾ ਸੀ ਮੈ ਛੱਡ ਦੁਨਿਆ ਨੂੰ
ਤੇਰੇ ਨਾਲ ਯਾਰਾਨਾ ਲਾ ਲਿਆ ਏ
ਹੁਣ ਲੱਗਦਾ ਮੇਰੇ ਸੱਜਣਾ ਦਾ
ਦਿਲ ਹੋਰ ਕਿਸੇ ਤੇ ਆ ਗਿਆ ਏ........

ਜਿਨਾ ਝਾਂਜਰ ਵਾਲੀ ਪੈੜ ਨੂੰ

ਮੇਰੇ ਰਾਹ ਵੱਲ ਮੋੜੀਆ ਸੀ
ਸੁੰਨਾ ਜਿੰਦਗੀ ਦਾ ਰਾਹ ਮੇਰਾ
ਆਪਣੇ ਰਾਹ ਨਾਲ ਜੋੜਿਆ ਸੀ,
ਦੋ ਪੈਰ ਤੁਰੇਆ ਉਹ ਨਾਲ ਮੇਰੇ
ਤੇ ਕੋਈ ਨਵਾ ਰਾਹ ਬਣਾ ਲਿਆ ਏ
ਹੁਣ ਲੱਗਦਾ ਮੇਰੇ ਸੱਜਣਾ ਦਾ
ਦਿਲ ਹੋਰ ਕਿਸੇ ਤੇ ਆ ਗਿਆ ਏ.........

ਜੋ ਆਖਦਾ ਸੀ ਨਾ ਤੱਕ ਮੈਨੂੰ

ਤੂੰ ਤੱਕੇ ਤੇ ਮੈ ਸ਼ਰਮਾ ਜਾਵਾ
ਨਾ ਗੱਲ ਕਰ ਵਿਛੜਨ ਦੀ
ਜੁਦਾਈ ਸੋਚ ਕੇ ਮੈ ਘਬਰੇ ਜਾਵਾ,
ਹੁਣ ਮਿਲਦਾ ਵਾਂਗ ਰਾਹਗੀਰਾ ਦੇ
ਦਿਲਾ 'ਚ ਦੂਰੀਆ ਪਾ ਗਿਆ ਏ
ਹੁਣ ਲੱਗਦਾ ਮੇਰੇ ਸੱਜਣਾ ਦਾ
ਦਿਲ ਹੋਰ ਕਿਸੇ ਤੇ ਆ ਗਿਆ ਏ............

ਸਾਲਾ ਬਾਅਦ ਮਿਲਣ ਦਿਆ ਗੱਲਾ

ਗੱਲਾ ਹੀ ਬਣ ਕੇ ਰਹਿ ਗਈਆ
ਅਣਜਾਣ ਜਿਹਾ ਉਹ ਲੱਗਦਾ ਏ
ਮੇਰੇ ਪੱਲੇ ਸ਼ਕਾਇਤਾ ਰਹਿ ਗਈਆ,
ਦੁਨਿਆ ਕੱਮੀਆ ਗਨਾਉਣ ਵਾਲੀ
ਇਹ ਕਥਨ ਸੱਚ ਬਣਾ ਗਿਆ ਏ
ਹੁਣ ਲੱਗਦਾ ਮੇਰੇ ਸੱਜਣਾ ਦਾ
ਦਿਲ ਹੋਰ ਕਿਸੇ ਤੇ ਆ ਗਿਆ ਏ...........

ਵਕਤ ਨਾ ਸ਼ਬਦਾ 'ਚ ਬਿਆਨ ਹੋਣਾ

ਜਦ ਦੋਹਾ ਦਾ ਸੀ ਦਿੱਲ ਮਿਲਿਆ
ਇੳ ਨਵੀਆ ਨਵੀਆ ਲੱਗੀਆ ਸੀ
ਜਿੳ ਬਾਗ 'ਚ ਸੋਹਣਾ ਫੁੱਲ ਖਿਲਿਆ,
ਲੱਖਾ ਬਾਹਾਰਾ ਤੋ ਵੀ ਮਹਿਕਣਾ ਨਹੀ
ਹੋਈ ਸ਼ਾਮ ਤੇ ਫੁੱਲ ਮੁਰਜਾ ਗਿਆ ਏ
ਹੁਣ ਲੱਗਦਾ ਮੇਰੇ ਸੱਜਣਾ ਦਾ
ਦਿਲ ਹੋਰ ਕਿਸੇ ਤੇ ਆ ਗਿਆ ਏ............
ਪਿਤਾ ਲਾੜੇ ਦਾ ਦੱਸਦਾ ਕੁੜਮ ਤਾਈਂ,
ਸਾਡੇ ਹੁੰਦਾ ਹੈ ਵਾਧੂ ਅਨਾਜ ਮੀਆਂ ।।
ਲੈ ਕੇ ਰੱਬ ਦਾ ਨਾਉਂ ਜੇ ਸ਼ੁਰੂ ਕਰੀਏ,
ਪੂਰਨ ਹੁੰਦਾ ਹੈ ਹਰ ਇਕ ਕਾਜ ਮੀਆਂ।।
ਬੇਟੇ ਮੇਰੇ ਨੇ ਹੈ ਇਹ ਕਸਮ ਖਾਧੀ ,
ਕਹਿੰਦਾ ਲੈਣਾ ਨੀ ਉੱਕਾ ਹੀ ਦਾਜ ਮੀਆਂ।।
ਜੇਕਰ ਫੇਰ ਵੀ ਤੁਸੀਂ ਨਹੀ ਰਹਿ ਸਕਦੇ ,
ਜਿੰਨੇ ਮਰਜ਼ੀ ਐ, ਦਿਓ ਪਿਆਜ਼ ਮੀਆਂ ।।
ਸੁਣ ਤਾਰਿਆ ਵੇ ਇੱਕ ਚੰਨ ਤੇ ਮੈਂ ਵੀ ਮਰਦਾ ਹਾਂ
ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਤੈਨੂੰ ਦਿੱਤੇ ਸੀ ਜੋ ਖੱਤ ਭਾਂਵੇ ਪਾੜ ਦਿੱਤੇ ਹੋਣੇ,

ਜਿਹੜੇ ਦਿੱਤੇ ਸੀ ਤੋਹਫੇ, ਉਹ ਵੀ ਹਾੜ ਦਿੱਤੇ ਹੋਣੇ,
ਪਰ ਉਹਨਾਂ ਯਾਦਾਂ ਦੀ ਅੱਗ 'ਚ ਤੂੰ ਵੀ ਸੜਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਜਿਥੇ ਬੈਠਕੇ ਇਕਠੇ ਕਦੇ ਹੱਸਦੇ ਸੀ ਹੁੰਦੇ,

ਇਕ ਦੂਜੇ ਤਾਂਈ ਹੀਰ ਰਾਂਝਾ ਦੱਸਦੇ ਸੀ ਹੁੰਦੇ,
ਹੁਣ ਉਹਨਾਂ ਰਾਹਵਾਂ ਤੇ ਕਿੰਝ ਪੈਰ ਧਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਜੇ ਨੀ ਕੀਤੀ ਬੇਵਫਾਈ, ਤੈਥੋਂ ਵਫਾ ਵੀ ਨਾ ਹੋਈ,

ਜੀਹਦੀ ਐਡੀ ਸੀ ਸਜ਼ਾ, ਸਾਥੋਂ ਖਤਾ ਵੀ ਨਾ ਹੋਈ,
ਹੁਣ ਮੇਰੇ ਵਾਂਗੂੰ ਤੁੰ ਵੀ ਨਿਤ ਮਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ,

ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।
ਬੁੱਲਾਂ ਤੇ ਤੇਰਾ ਨਾਮ , ਦਿਲ ਵਿਚ ਤੇਰਾ ਇੰਤਜ਼ਾਰ ਰਹੇਗਾ,
ਉਜੜਿਆਂ ਨੂੰ ਮੁੜ ਕੇ ਵੱਸਣ ਦ ਖਾਬ ਰਹੇਗਾ..
ਸਾਨੂੰ ਪਤਾ ਹੈ ਤੂੰ ਮੁੜ ਕੇ ਨਹੀ ਆਓਣਾ, ਨਦੀਆਂ ਨੂੰ ਫ਼ਿਰ ਵੀ ਵਹਿ ਚੁਕੇ ਪਾਣੀਆਂ ਦਾ ਇੰਤਜ਼ਾਰ ਰਹੇਗਾ..
ਸ਼ੀਸ਼ਿਆਂ ਤੇ ਜੋ ਤਰੇੜ ਪਾ ਗਏ, ਸ਼ੀਸ਼ਿਆਂ ਨੂੰ ਉਹਨਾਂ ਪੱਥਰਾਂ ਨਾਲ ਵੀ ਪਿਆਰ ਰਹੇਗਾ..
ਤੂੰ ਇਕ ਵਾਰ ਕਰ ਤਾਂ ਸਹੀ ਵਾਦਾ ਮਿਲਣ ਦਾ, ਮੈਨੂੰ ਤਾਂ ਕਈ ਜਨਮਾਂ ਤੱਕ ਤੇਰਾ ਇੰਤਜ਼ਾਰ ਰਹੇਗਾ..
ਇਹ ਜੋ ਪਿਆਰ ਦੇ ਦੁਸ਼ਮਣ ਮੇਰੀ ਲਾਸ਼ ਨੁੰ ਜਲਾ ਕੇ ਆ ਗਏ, ਉਹਨਾਂ ਨੂੰ ਕੀ ਪਤਾ ਕੇ ਮੇਰੀ ਤੇ ਰਾਖ ਨੂੰ ਵੀ ਤੇਰਾ ਇੰਤਜ਼ਾਰ ਰਹੇਗਾ. __________________ ਇੱਕ ਅਰਦਾਸ ਰੱਬਾ ਇੰਨੀ ਕੁ ਤੋਫ਼ੀਕ ਦੇਵੀ
*
ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ.. ਦੱਸ ਕਿਦਾਂ ਤੇਰਾ ਦੀਦਾਰ ਕਰਦੇ..
ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ.. ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ..
ਹਰ ਮੋੜ 'ਤੇ ਪੈਣ ਭੁਲ਼ੇਖੇ ਤੇਰੇ.. ਦੱਸ ਕਿੱਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ..
ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ.. ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ..
ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ.. ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ..!
ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ, ਤੈਨੂੰ ਦਿਲ ਦਾ ਹਾਲ ਸੁਣਾਵਾਂ....
ਕੀ ਪਤਾ ਕੱਲ ਸਿਲ ਜਾਣ ਬੁੱਲੀਆਂ, ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ...
ਦੇਖ ਸਕਦਾ ਏਂ ਤਾਂ ਅੱਜ ਦੇਖ ਲੈ ਆ ਕੇ, ਤੈਨੂੰ ਇਹਨਾ ਨੈਣਾਂ ਨਾਲ ਸਿਜੋਏ ਸੁਪਨੇ ਦਿਖਾਵਾਂ....
ਕੀ ਪਤਾ ਕੱਲ ਮਿਚ ਜਾਣ ਅੱਖੀਆਂ, ਤੇ ਮੈਂ ਦੁਬਾਰਾ ਖੋਲ ਨਾ ਪਾਵਾਂ....
ਰੋਕ ਸਕਦਾ ਏਂ ਤਾਂ ਅੱਜ ਰੋਕ ਲੈ ਆ ਕੇ, ਰੂਹ ਛੱਡ ਰਹੀ ਹੈ ਸਾਥ ਵਾਂਗ ਪਰਾਇਆਂ...
ਕੀ ਪਤਾ ਕੱਲ ਰਹਿ ਜਾਣ ਹੱਡੀਆਂ, ਤੇ ਮੈਂ ਰੋਕਿਆਂ ਰੁਕ ਨਾ ਪਾਵਾਂ....
ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ, ਸ਼ਾਇਦ ਥੱਮ ਜਾਣ ਮੇਰੀਆਂ ਆਹਾਂ....
ਕੀ ਪਤਾ ਕੱਲ ਰਾਖ ਦੀ ਢੇਰੀ ਹੋ ਜਾਵੇ, ਤੇ ਮੈਂ ਹਵਾ 'ਚ ਉਡ ਪੁਡ ਜਾਵਾਂ....
ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ, ਵਿਛਿਆਂ ਪਲਕਾਂ ਨੇ ਵਿਚ ਰਾਹਾਂ...
ਕੀ ਪਤਾ ਕੱਲ ਮੈਂ ਨਾ ਹੋਵਾਂ, ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ.....*****!!!!
ਹਰ ਕਿਸੇ ਨਾਲ ਖੁੱਲ ਜਾਣਾ ਚੰਗਾ ਨਹੀ ,
ਪਰ ਆਪਣਿਆਂ ਨੂੰ ਭੁੱਲ ਜਾਣਾ ਵੀ ਤਾਂ ਚੰਗਾ ਨਹੀ...
ਕਈਆਂ ਦੀ ਆਦਤ ਹੁੰਦੀ ਹੈ ਮੁਸਕਰਾਉਣ ਦੀ ,
ਓਹਨਾ ਦੇ ਹਾਸੇ ਤੇ ਡੁੱਲ ਜਾਣਾ ਵੀ ਤਾਂ ਚੰਗਾ ਨਹੀ.....
ਪਿਆਰ ਲਈ ਦੁਨੀਆਂ ਨਾਲ ਲੜ੍ਹਨਾ ਤਾ ਠੀਕ ਹੈ ,
ਪਰ ਮਾਪਿਆਂ ਦੀਆਂ ਉਮੀਦਾਂ ਨੂੰ ਮਿੱਟੀ ਚ ਮਿਲਾਉਣ ਵੀ ਤਾਂ ਚੰਗਾ ਨਹੀ....
ਕਈ ਵਾਰ ਬੰਦੇ ਨੂੰ ਯਾਰ ਹੀ ਮਾਰ ਜਾਂਦੇ ਨੇ ,
ਦੁਸ਼ਮਣਾ ਨੂੰ ਦੋਸ਼ੀ ਠੇਹਰਾਉਣਾ ਵੀ ਤਾਂ ਚੰਗਾ ਨਹੀ..
ਜਿਸ ਦਿਨ ਤੇਰੇ ਹੱਥੋ ਮਰ ਮਿਟਿਆ ਸੀ,,
ਪਿਆਰ ਕਾਹਦਾ ਜੇ ਯਾਦ ਉਹ ਤਰੀਕ ਨਾ ਕਰਾਂ,,
ਲੱਖ ਲਾਹਨਤ ਮੇਰੀ ਸੱਚੀ ਮੁਹੱਬਤ ਉਤੇ,,
ਜੇ ਆਖਰੀ ਸਾਹ ਤਕ ਤੇਰੀ ਉਡੀਕ ਨਾ ਕਰਾਂ ..
.
ਤੂੰ ਪੰਜਾਬਣ ਜਵਾਨ,
ਖਰਾ ਮੌਤ ਦਾ ਸਮਾਨ,
ਜੱਟ ਮੌਤ ਦਾ ਸ਼ਿਕਾਰੀ,
ਇਹ ਗੱਲਾਂ ਜਾਣਦਾ ਜਹਾਨ,
ਨੀ ਤੂੰ ਮੇਰੀ ਬੱਸ ਮੇਰੀ ਇਹੀ ਵੱਜੇਗਾ ਨਗਾਰਾ,
ਨਹੀਂ ਭੁੱਲਣਾ SWIFT ਦਾ ਨਜਾਰਾ,
ਤੇਰੇ ਪਿਛੇ ਰਹੂ ਜੱਟ ਸਾਰੀ ਉਮਰ ਕੁਵਾਰਾ।
ਜੇ ਆਈ ਪਤਝੜ ਤਾਂ ਫੇਰ ਕੀ ਐ,
ਤੂੰ ਅਗਲੀ ਰੁੱਤ ਤੇ ਯਕੀਨ ਰੱਖੀ.,
ਮੈਂ ਲੱਭ ਕੇ ਕਿਤੋਂ ਲਿਆਉਨਾ ਕਲ਼ਮਾਂ,
ਤੂੰ ਫੁੱਲਾਂ ਜੋਗੀ ਜਮੀਨ ਰੱਖੀ...
ਬੁਰੇ ਦਿਨਾਂ ਤੋਂ ਡਰੀ ਨਾ ਪਾਤਰ,
ਭਲੇ ਦਿਨਾ ਨੂੰ ਲਿਆਉਣ ਖਾਤਿਰ,
ਆਸ ਦਿਲ ਵਿੱਚ ਤੇ ਸਿਦਕ ਰੂਹ ਵਿੱਚ,
ਅੱਖਾਂ ਚ ਸੁਪਨੇ ਹਸੀਨ ਰੱਖੀ
ਬਿਖਰੇ ਸੁਪਨੇ ਤੇ ਅੱਖਾਂ 'ਚ ਨਮੀ ਹੈ,
ਇੱਕ ਛੋਟਾ ਜਿਹਾ ਅਸਮਾਨ ਤੇ ਉਮੀਦਾਂ ਦੀ ਜ਼ਮੀ ਹੈ
ਵੈਸੇ ਤਾਂ ਬਹੁਤ ਕੁਝ ਹੈ ਜ਼ਿੰਦਗੀ 'ਚ,
ਬਸ ਜੋ ਦਿਲੋਂ ਸਾਨੂੰ ਚਾਹੇ ਓਸੇ ਦੀ ਕਮੀ ਹੈ
ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ ਸਾਡਾ ਕੀ,,
ਤੇਰੇ ਪਿਆਰ ਨੇ ਵੀ ਜਾਣਿਆ ਨਾ ਖਿਆਲ ਸਾਡਾ ਕੀ,,
ਅਸੀਂ ਟੁੱਟਦੇ ਤਾਰਿਆਂ ਨੂੰ ਕੀ-ਕੀ ਕਹਿੰਨੇ ਆਂ,,
ਤੂੰ ਕੀ ਜਾਣੈਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ ......
.
ਕਰ ਕਤ੍ਲ ਗਰੀਬ ਦੇ ਅਰ੍ਮਾਨਾ ਦਾ,ਲਾ ਖੁਨ ਉਸਦੇ ਦੀ ਮਹਿਦੀ ਹਥੀ ਗੇਰਾ ਦੀ ਡੋਲੀ ਚ੍ੱੜ ਗੀ ਨੀ.ਹੁਣ ਕਹਿਦੀ ਫ਼ਿਰਦੀ ਲੋਕਾ ਨੁ ,ਬੱਸ ਮ੍ੰਨ ਹੀ ਬ੍ੱਦ੍ਲ ਗਿਆ ਤੇਨੁ ਪਿਆਰ ਬਥੇਰਾ ਕਰਦੀ ਸੀ |
ਸੂਰਤ ਤੋਂ ਲੋਕ ਕੁੱਝ ਹੋਰ ਨੇ ਦਿਸਦੇ ਤੇ
ਸੀਰਤਾਂ ਵੱਖਰੀਆਂ ਦਿਸਣ ਹਰੇਕ ਦੀਆਂ |

ਤੁਸੀਂ ਗੱਲਾਂ ਕਰ ਆੰਬਰੀਂ ਟਾਕੀ ਹੋ ਲਾਉਂਦੇ

ਸਾਡੀਆਂ ਸੱਭੇ ਗੱਲਾਂ ਜ਼ਮੀਨ ਦੇ ਮੇਚ ਦੀਆਂ |

ਚਾਪਲੂਸੀ, ਚਲਾਕੀ ਤੁਹਾਡੀ ਫਿਤਰਤ ਹੈ

ਸਾਨੂੰ ਗੱਲਾਂ ਨਾ ਆਉਣ ਦਾਅ-ਪੇਚ ਦੀਆਂ |

ਵਾਹ ਪਇਆਂ ਜਾਣੀਏ ਸੁਣਿਆ ਸੀ ਕਦੇ

ਪਰ ਅੱਜ ਅੱਖਾਂ ਪਈਆਂ ਨੇ ਵੇਖਦੀਆਂ |

ਦੂਜਿਆਂ ਦਾ ਬੁਰਾ ਕਰਕੇ ਕੀ ਮਿਲਦਾ

ਇਹ ਤਾਂ ਗੱਲਾਂ ਬੱਸ ਡੂੰਘੇ ਭੇਤ ਦੀਆਂ |

ਤੂੰ ਨਾਂ ਮੁੜਿਆ ਕਈ ਵਾਰ ਮੁੜੀਆਂ

ਜਾ ਕੇ ਰੁੱਤਾਂ ਫੱਗਨ ਚੇਤ ਦੀਆਂ |

ਗਿਲਾ ਨਾ ਕਰ ਬੱਸ ਭੋਗੀ ਚੱਲ ਮਨਾਂ

ਚਿੱਤ ਲਾ ਕੇ ਲਿਖੀਆਂ ਲੇਖ ਦੀਆਂ |
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ ਕੁਆਰਾ ਬੰਦਾ ਨਾਰ ਦੇ ਦੀਦਾਰ ਲਈ ਮਰਦਾ,
ਵਿਆਹੇ ਨੂੰ ਨਿਆਣਿਆਂ ਦਾ ਭਾਰ ਤੰਗ ਕਰਦਾ,
ਜੁਆਨੀ ਵਿੱਚ ਇਸ਼ਕੇ ਤੋਂ ਭਾਗਾਂ ਵਾਲਾ ਬੱਚਦਾ, ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਗੱਭਰੂ ਨੂੰ ਮਾਣ ਹੁੰਦਾ ਡੌਲਿਆਂ ਦੇ ਜ਼ੋਰ ਦਾ, ਰੱਬ ਜਿਨਾਂ ਜੱਟ ਨੂੰ ਭਰੋਸਾ ੧੨ (ਬਾਰ...ਾਂ) ਬੋਰ ਦਾ,
ਕੈਪਟਨ ਅੱਖਵਾਊਂਦਾ ਜੇਹੜਾ ਭੰਗੜੇ 'ਚ ਜੱਚਦਾ ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਤੋਰ ਤੋਂ ਪਛਾਣ ਹੁੰਦੀ ਗਿੱਧਿਆਂ ਦੀ ਰਾਣੀ ਦੀ, ਆਕੜਾਂ ਦੀ ਭਰੀ ਲੋਕੋ ਟਿੱਚ ਨਹੀਂ ਜਾਣੀਦੀ
ਤੁਰਦੀ ਦਾ ਘੱਗਰਾ ਵੀ ਨਾਲ ਨਾਲ ਨੱਚਦਾ ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਵਿਹਲੜਾਂ ਬੇਕਾਰਾਂ ਦੀ ਨਾ ਬਾਤ ਕੋਈ ਪੁੱਛਦਾ . ਅਣਖਾਂ ਸੁਆਲ ਹੁੰਦਾ ਵੈਲੀਆਂ ਦੀ ਮੁੱਛ ਦਾ,
ਟੁੱਟ ਜਾਵੇ ਨਸ਼ਾ ਫ਼ੇਰ ਅਮਲੀ ਨਾ ਬੱਚਦਾ ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਲਗਦੇ ਨੇ ਮੇਲੇ ਘੜੀ ਖੁਸ਼ੀਆਂ ਦੀ ਆਈ ਹੋਵੇ, ਕੱਠਿਆਂ ਨੇ ਬਹਿ ਕੇ ਕਿਤੇ ਮਹਿਫ਼ਲ ਸਜਾਈ ਹੋਵੇ,
ਪੀਣ ਦਾ ਨਜ਼ਾਰਾ ਜੇ ਗਲਾਸ ਹੋਵੇ ਕੱਚ ਦਾ ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚ
ਮੈਂ ਉਸ ਦੇ ਦਰ ਤੇ ਉਮਰ ਟੇਕ ਦਿੱਤੀ ਸਾਰੀ...
ਉਹ ਕਹਿੰਦੇ ਰਹੇ, ਗਰੀਬ ਸੀ ਖਾਲੀ ਸਿੱਜਦਾ ਕਰ ਕੇ ਤੁਰ ਗਿਆ...
ਕਈਆ ਨੇ ਖੁਸ਼ ਹੋਣਾ ਜਿਹੜੇ ਦੇਖ ਕੇ ਮੈਨੂੰ ਸਾੜਦੇ ਸੀ,
ਅੱਜ ਉਹਨਾ ਦਾ ਸਭ ਤੋ ਵੱਡਾ ਕੰਡਾ ਨਿਕਲ ਚੱਲਿਆ,
ਨਾਲ ਤਾ ਮੇਰੇ ਕੁਝ ਨਹੀ ਜਾਣਾ,
ਪਰ ਮੈ ਆਪਣੇ ਪਿਛੇ ਬਹੁਤ ਕੁਝ ਛੱਡ ਚੱਲਿਆ,
ਮੇਰੀ ਮਾ ਨੇ ਰੋ-ਰੋ ਪਾਉਣੀ ਨੇ ਦੁਹਾਈਆ,
ਉਹਦਾ ਲਾਡਲਾ ਅੱਜ ਕਬਰਾ ਦੇ ਰਾਹੀ ਪੈ ਚੱਲਿਆ,
ਦੋ ਦਿਨ ਸਭ ਨੇ ਰਲ ਬਹਿ ਕੇ ਰੋਣਾ ਤੇ ਆਖਣਾ,
ਜਿੰਨੀ ਲਿੱਖੀ ਸੀ ਉੰਨੀ ਭੋਗ ਚੱਲਿਆ...
ਸਾਨੂੰ ਵੇਖ ਕੇ ਮੁਖ ਘੁਮਾ ਜਾਂਦੇ
ਸਾਡੇ ਨਾਮ ਤੇ ਨੀਵੀਆਂ ਪਾ ਜਾਂਦੇ
ਪਰ ਇਕ ਗੱਲ ਤੇ ਨਾ ਚਲਦਾ ਜੋਰ ਓਹਨਾ ਦਾ
ਕਰਦੇ ਗੱਲਾਂ ਗੈਰਾਂ ਨਾਲ
ਤੇ ਕਸਮਾ ਸਾਡੇ ਨਾਮ ਦੀਆ ਖਾ ਜਾਂਦੇ
ਸਾਨੂੰ ਵੇਖ ਕੇ ਮੁਖ ਘੁਮਾ ਜਾਂਦੇ
ਸਾਡੇ ਨਾਮ ਤੇ ਨੀਵੀਆਂ ਪਾ ਜਾਂਦੇ
ਪਰ ਇਕ ਗੱਲ ਤੇ ਨਾ ਚਲਦਾ ਜੋਰ
ਓਹਨਾ ਦਾ ਕਰਦੇ ਗੱਲਾਂ ਗੈਰਾਂ ਨਾਲ
ਤੇ ਕਸਮਾ ਸਾਡੇ ਨਾਮ ਦੀਆ ਖਾ ਜਾਂਦੇ.....
...
ਨਾ ਇੱਕ ਹੀ ਹੋ ਸਕਦੇ

ਨਾ ਵੱਖ ਹੀ ਰਹਿ ਸਕਦੇ ,

ਨਾ ਦਿਲ ਦੀ ਸੁਣ ਸਕਦੇ
...
ਨਾ ਆਪਣੀ ਕਹਿ ਸਕਦੇ ,

ਕਿੱਥੇ ਸਾਨੂੰ ਤੇਰਾ ਇਨਕਾਰ ਲੈ ਕੇ ਆ ਗਿਆ !

ਕੇਹੋ ਜਿਹੇ ਮੋੜ ਉੱਤੇ ਪਿਆਰ ਲੈ ਕੇ ਗਿਆ
ਕੱਲ ਤੱਕ ਤਾਂ ਤੂੰ ਲਗਦੀ ਸੀ ਆਪਣੇ ਸਾਹਾਂ ਵਰਗੀ,
ਅੱਜ ਲਗਦੀਂ ਏਂ ਕਿਸੇ ਬੇਗਾਨੇ ਦਾ ਤੂੰ ਪਿਆਰ ਮੈਨੂੰ,
ਤੂੰ ਉਹ ਈ ਏਂ ਜੋ ਮਿਲੀ ਸੀ ਪਹਿਲੀ ਵਾਰ ਮੈਨੂੰ,
ਤੂੰ ਉਹ ਈ ਏਂ ਜਿਨ੍ਹੇ ਕਿਹਾ ਸੀ ਪਹਿਲਾ ਪਿਆਰ ਮੈਨੂੰ,
ਕਿੱਥੇ ਗਏ ਨੇ ਤੇਰੇ ਕੀਤੇ ਉਹ ਵਾਅਦੇ ਤੇ ਕਲੋਲ,
...ਜਿਨ੍ਹਾਂ ਨੇ ਕਰ ਦਿੱਤਾ ਸੀ ਬੇਹੱਦ ਹੀ ਬੇਕਰਾਰ ਮੈਨੂੰ,
ਅੱਜ ਲਭਦਾ ਤੇਰੇ ਵਿਚੋਂ ਹਾਂ ਮੈਂ ਉਹ ਹੀ ਮੇਰੀ ਜਾਨ,
ਪਰ ਬਣ ਗਈ ਲਗਦੀ ਹੈ ਇਕ ਉਹ ਯਾਦਗਾਰ ਮੈਨੂੰ,
ਨਾਂ ਤਾਂ ਤੂੰ ਹੀ ਅੱਜ ਉਹ ਰਹੀ ਨਾਂ ਤੇਰੇ ਵਾਅਦੇ ਰਹੇ,
ਪਰ ਭੁੱਲ ਨਾਂ ਸਕਿਆ ਇਕ ਪਲ ਵੀ ਤੇਰਾ ਪਿਆਰ ਮੈਨੂੰ,
ਭੁੱਲ ਹੋਈ ਜੋ ਸਮਝ ਬੈਠਾ ਸੀ ਮੈਂ ਤੈਨੂੰ ਆਪਣਾ,
ਬੜਾ ਧੋਖਾ ਦਿੱਤਾ ਤੂੰ ਕਰ ਕੇ ਝੂਠੇ ਇਕਰਾਰ ਮੈਨੂੰ,
ਕੱਲ ਤੱਕ ਤਾਂ ਤੂੰ ਲਗਦੀ ਸੀ ਆਪਣੇ ਸਾਹਾਂ ਵਰਗੀ,
ਅੱਜ ਲਗਦੀਂ ਏਂ ਕਿਸੇ ਬੇਗਾਨੇ ਦਾ ਤੂੰ ਪਿਆਰ ਮੈਨੂੰ,
ਹਨੇਰੇ ਚ ਰੱਖੀਂ ਨਾਂ ਮੇਰੀ ਤਰਾਂ ਕਿਸੇ ਹੋਰ ਨੂੰ ,
ਨਹੀਂ ਤਾਂ ਸਮਝਣਗੇ ਇਹ ਲੋਕ ਝੂਠੀ ਦਿਲਦਾਰ ਤੈਨੂੰ,
ਕੱਲ ਤੱਕ ਤਾਂ ਤੂੰ ਲਗਦੀ ਸੀ ਆਪਣੇ ਸਾਹਾਂ ਵਰਗੀ,
ਅੱਜ ਲਗਦੀਂ ਏਂ ਕਿਸੇ ਬੇਗਾਨੇ ਦਾ ਤੂੰ ਪਿਆਰ ਮੈਨੂੰ |
ਕੱਲ ਤੱਕ ਤਾਂ ਤੂੰ ਲਗਦੀ ਸੀ ਆਪਣੇ ਸਾਹਾਂ ਵਰਗੀ,
ਅੱਜ ਲਗਦੀਂ ਏਂ ਕਿਸੇ ਬੇਗਾਨੇ ਦਾ ਤੂੰ ਪਿਆਰ ਮੈਨੂੰ,
ਤੂੰ ਉਹ ਈ ਏਂ ਜੋ ਮਿਲੀ ਸੀ ਪਹਿਲੀ ਵਾਰ ਮੈਨੂੰ,
ਤੂੰ ਉਹ ਈ ਏਂ ਜਿਨ੍ਹੇ ਕਿਹਾ ਸੀ ਪਹਿਲਾ ਪਿਆਰ ਮੈਨੂੰ,
ਕਿੱਥੇ ਗਏ ਨੇ ਤੇਰੇ ਕੀਤੇ ਉਹ ਵਾਅਦੇ ਤੇ ਕਲੋਲ,
...ਜਿਨ੍ਹਾਂ ਨੇ ਕਰ ਦਿੱਤਾ ਸੀ ਬੇਹੱਦ ਹੀ ਬੇਕਰਾਰ ਮੈਨੂੰ,
ਅੱਜ ਲਭਦਾ ਤੇਰੇ ਵਿਚੋਂ ਹਾਂ ਮੈਂ ਉਹ ਹੀ ਮੇਰੀ ਜਾਨ,
ਪਰ ਬਣ ਗਈ ਲਗਦੀ ਹੈ ਇਕ ਉਹ ਯਾਦਗਾਰ ਮੈਨੂੰ,
ਨਾਂ ਤਾਂ ਤੂੰ ਹੀ ਅੱਜ ਉਹ ਰਹੀ ਨਾਂ ਤੇਰੇ ਵਾਅਦੇ ਰਹੇ,
ਪਰ ਭੁੱਲ ਨਾਂ ਸਕਿਆ ਇਕ ਪਲ ਵੀ ਤੇਰਾ ਪਿਆਰ ਮੈਨੂੰ,
ਭੁੱਲ ਹੋਈ ਜੋ ਸਮਝ ਬੈਠਾ ਸੀ ਮੈਂ ਤੈਨੂੰ ਆਪਣਾ,
ਬੜਾ ਧੋਖਾ ਦਿੱਤਾ ਤੂੰ ਕਰ ਕੇ ਝੂਠੇ ਇਕਰਾਰ ਮੈਨੂੰ,
ਕੱਲ ਤੱਕ ਤਾਂ ਤੂੰ ਲਗਦੀ ਸੀ ਆਪਣੇ ਸਾਹਾਂ ਵਰਗੀ,
ਅੱਜ ਲਗਦੀਂ ਏਂ ਕਿਸੇ ਬੇਗਾਨੇ ਦਾ ਤੂੰ ਪਿਆਰ ਮੈਨੂੰ,
ਹਨੇਰੇ ਚ ਰੱਖੀਂ ਨਾਂ ਮੇਰੀ ਤਰਾਂ ਕਿਸੇ ਹੋਰ ਨੂੰ ,
ਨਹੀਂ ਤਾਂ ਸਮਝਣਗੇ ਇਹ ਲੋਕ ਝੂਠੀ ਦਿਲਦਾਰ ਤੈਨੂੰ,
ਕੱਲ ਤੱਕ ਤਾਂ ਤੂੰ ਲਗਦੀ ਸੀ ਆਪਣੇ ਸਾਹਾਂ ਵਰਗੀ,
ਅੱਜ ਲਗਦੀਂ ਏਂ ਕਿਸੇ ਬੇਗਾਨੇ ਦਾ ਤੂੰ ਪਿਆਰ ਮੈਨੂੰ |
ਭੁੱਲ ਗਈ ਆ ਵਾਅਦੇ ਜਿਹ੍ੜੇ ਮੇਰੇ ਨਾਲ ਕੀਤੇ ਸੀ,
ਉਹ ਵੀ ਭੁੱਲੀ ਪੱਲ ਜਿਹ੍ੜੇ ਇੱਕਠਿਆਂ ਦੇ ਬੀਤੇ ਸੀ,
ਨਿਤ ਮਿਲ੍ਦੇ ਸੀ ਜਿਥੇ ਉਹ ਥਾਂ ਵੀ ਤੈੰਨੂ ਭੁੱਲ ਗਿਆ ਹੋਣਾ ਏ,
ਹੁਣ ਤਾਂ ਤੈੰਨੂ ਬੇਕਦਰੇ ਮੇਰਾ ਨਾਂ ਵੀ ਭੁੱਲ ਗਿਆ ਹੋਣਾ ਏ....|
ਵਰਸਣਗੇ ਫੁੱਲਾਂ ਦੇ ਹੰਝੂ ਕਲੀਆ ਰੋਣਗੀਆ
ਮਾਲੀ ਦੇ ਹੱਥ ਦਾਤਰ ਦੇਖ ਕੇ ਮਹਿਕਾਂ ਰੋਣਗੀਆ
ਰਾਹੀ ਤਾਂ ਦੋ ਪਲ ਬਹਿ ਕੇ ਅੱਗੇ ਤੁਰ ਜਾਊ
ਜਿੰਦਗੀ ਭਰ ਚੇਤੇ ਕਰ ਕੇ ਰਾਹਾਂ ਰੋਣਗੀਆ
ਜਿਸ ਦਿਨ ਮਰਨਾ ਮੈ ਤਾਂ ਰੋਣੇ ਕੁੱਝ ਆਪਣੇ
...ਜਾਂ ਫਿਰ ਮੇਰੇ ਮਹਿਬੂਬ ਦੀਆਂ ਅੱਖੀਆਂ ਰੋਣਗੀਆ
ਜੋ ਸੰਗ ਮੇਰੇ ਜਿਊਦੇ ਸੀ ਸਦਾ,
ਮਰਨ ਦੀਆਂ ਸੰਗ ਖਾਂਦੇ ਸੀ ਕਸਮਾਂ!
ਨਾ ਜਾਣੇ ਕਿਉ ਨਿਗਾਹਾਂ ਬਦਲ ਗਏ,
ਕਹਿੰਦੇ ਨੇ ਜ਼ਰੂਰੀ ਨਹੀ ਨਿਭਾਉਆਂ ਰਸਮਾ
ਜਦ ਸੋਚਾਂ ਵਿੱਚ ਕਚਨਾਰ ਜਿਹੀ,
ਕਦੇ ਆਕੇ ਗੱਲਾਂ ਕਰਦੀ ਏ..
ਜਿਵੇਂ ਸਓਣ ਦੀ ਪਹਿਲੀ ਬਾਰਿਸ਼,
ਆ ਬੰਜਰ ਧਰਤੀ ਤੇ ਵਰਦੀ ਏ..
ਚਲੋ ਇੱਕ-ਦੋ ਘੜੀਆਂ ਸੁਪਨਾ ਸਹੀ,
...ਪਾ ਸੀਨੇ ਦੇ ਵਿੱਚ ਠੰਡ ਗਏ ਨੇਂ..
ਮੈਂ ਹਾਲ ਉਨ੍ਹਾਂ ਦਾ ਪੁੱਛ ਬੈਠਾ,
ਚੁੱਪ ਕਰਕੇ ਕੋਲੋਂ ਲੰਘ ਗਏ ਨੇਂ..||
ਹਰੀ ਭਰੀ ਉਹ ਖੁਜਾਰ ਵਾਦੀ
ਕਦਮ ਕਦਮ ਸੀ ਤੂੰ ਨਾਲ ਮੇਰੇ
ਉਹ ਸ਼ਾਮ ਸੀ ਖੁਬਸੁਰਤ ਜਿਹੀ ਸੀ
ਆਸਮਾਨ ਚ ਉਡਦਾ ਹਰ ਇਕ ਪਰਿੰਦਾ
ਤੇਰੇ ਮਿਲਨ ਦੀ ਖੁਸ਼ੀ ਜਿਹੀ ਸੀ
ਹਰੇਕ ਪੱਤੇ ਦੀ ਰੁਣਝੁਣੀ ਹੀ
ਬਸ ਐਨ ਦਿਲ ਦੀ ਸਦਾ ਜਿਹੀ ਸੀ
ਉਹ ਵਕਤ ਕਿੱਥੇ ਚਲਾ ਗਿਆ
ਉਹ ਦਿਨ ਨਾ ਪਰਤੇ ਨਾ ਰੁੱਤ ਪਰਤੀ
ਜਾਂ ਤੇਰੇ ਸੀਨੇ ਚ ,,ਗੁਰਪ੍ਰੀਤ,, ਹੀ ਸੀ
ਜਾਂ ਤੇਰੇ ਦਿਲ ਵਿਚ ਵਫਾ ਜਿਹੀ ਸੀ
ਉਹ ਪਰਬਤਾ ਦੀ ਹੁਸੀਨ ਵਾਦੀ
ਸੀ ਮੇਰੇ ਖਾਬਾ ਦੇ ਅਕਸ ਵਰਗੀ
ਉਹ ਧੁੱਪਾ ਛਾਵਾ ਦੀ ਲੁਕਣ ਮੀਚੀ
ਨਿਰੀ ਹੀ ਤੇਰੀ ਅਦਾ ਜਿਹੀ ਸੀ
ਪਿਆਰ ਬਾਝੋਂ ਸ਼ਬਾਬ ਕੀ ਕਰੀਏ,ਤੇਰਾ ਮੁਖੜਾ ਗੁਲਾਬ ਕੀ ਕਰੀਏ
ਤੇਰਾ ਫ਼ਾਨੀ ਸ਼ਬਾਬ ਕੀ ਕਰੀਏ ਇਹ ਤਾਂ ਹੈ ਖ਼ਾਬ ਖ਼ਾਬ ਕੀ ਕਰੀਏ
ਲੈ ਰਿਹੈ ਗਮ ਹਿਸਾਬ ਗਿਣ ਗਿਣ ਕੇ ਗਮ ਹੀ ਗਮ ਏ ਹਿਸਾਬ ਕੀ ਕਰੀਏ
ਪਿਆਰ ਦਾ ਲਫਜ਼ ਹੀ ਨਹੀਂ ਏਥੇ,ਤੇਰੇ ਮੁਖ ਦੀ ਕਿਤਾਬ ਕੀ ਕਰੀਏ
ਕੋਈ ਸੋਹਣੀ ਝਨਾਂ ਨਹੀ ਤਰਦੀ,ਦਿਲ ਨੂੰ ਭੁੰਨ ਕੇ ਕਬਾਬ ਕੀ ਕਰੀਏ
...ਰੰਗ ਕੱਚਾ ਹੈ ਤੇਰੇ ਜੋਬਨ ਦਾ ਇਸ ਕਸੁੰਭੇ ਦੀ ਆਬ ਕੀ ਕਰੀਏ
ਜ਼ਹਿਰ ਪੀਂਦੇ ਹਾਂ ਮੈ ਕਸ਼ੀ ਕਾਹਦੀ ਗਮ ਨੇ ਬਖਸ਼ੀ ਸ਼ਰਾਬ ਕੀ ਕਰੀਏ
ਸਾਂਝ ਦੁਨੀਆਂ ਦੀ ਤੋੜ ਚੱਲੇ ਹਾਂਦੇ ਗਿਆ ਦਿਲ ਜਵਾਬ ਕੀ ਕਰੀਏ
‘ਯਾਰ’ਉਹ ਯਾਰ ਨਾ ਰਹੇ ਆ ਗਏ ਦਿਨ ਖ਼ਰਾਬ ਕੀ ਕਰੀਏ.....
dil todh sada door jan wale sajna ve
gham kidan sahna sade dil nu sikha janda

adh nalo changa rahan dinda tu kinare ute
jindagi di kisti nu ja par la janda

umar langa lainde aoun wali ass vich
mudh ni tu aouna gal eni je chupa janda
jionde nahi assi hun moiya to v vadh hoge
sanu edah jiondi lash na bana janda
ਉਹ ਦੇ ਗਏ ਗਮ ਐਨੇ ਕਿ ਸਹਾਰ ਨੀ ਹੁੰਦੇ ਦੋ-ਚਾਰ ਹੋਣ ਤਾ ਸੀਨੇ ਉੱਪਰ ਭਾਰ ਨੀ ਹੁੰਦੇ ਕੁੱਦ ਬੈਠੇ ਅਸੀ ਵੀ ਇਸਕ ਦੇ ਦਰਿਆ ਵਿੱਚ ਕੀ ਪਤਾ ਸੀ ਬਦਨਸੀਬ ਕੰਡੇ ਪਾਰ ਨੀ ਹੁੰਦੇ ਛੱਡ ਦੇ ਖਹਿੜਾ ਯਾਰਾ ਭੁੱਲ ਜਾ ਉਹਨਾ ਲੋਕਾ ਨੂੰ ਕਿਉ ਕਿ ਬੇਵਫਾ ਕਦੇ ਕਿਸੇ ਦੇ ਯਾਰ ਨੀ ਹੁੰਦੇ
ਚਾਹੇ ਪਲਕਾਂ ਤੇ ਬੈਠ ਸੱਜਣ ਸੁਣਦੇ ਰਹੇ
ਕੋਲ ਤੌਂ ਦੂਰ ਹੋਏ ਤੇ ਦੂਰ ਤੌਂ ਗੁੰਮਦੇ ਗਏ

ਕੋਈ ਭੱਜਿਆ ਦੂਰੀਆਂ ਵਧਾਉਣ ਖਾਤਿਰ
ਕਈ ਪਾਗਲ ਤਾਂ ਪੈੜਾਂ ਨੂੰ ਹੀ ਚੁੰਮਦੇ ਰਹੇ

ਦਿੱਲ ਹਰ ਅਦਾ ਦਾ ਕਾਇਲ ਹੁੰਦਾ ਗਿਆ
ਉਹਨਾਂ ਨੂੰ ਸਦਾ ਇਹ ਵਖਰੇਵੇਂ ਟੁੰਬਦੇ ਰਹੇ

ਹਰ ਲਫਜ਼ ਤੇ ਵਾਕ ਮਹਿਬੂਬ ਦੇ ਨਾਵੇਂ ਸੀ
ਸ਼ਬਦਕੋਸ਼ ਐਸਾ ਸੀ ਕਿ ਅਰਥ ਘੁੰਮਦੇ ਰਹੇ

ਕੀ ਫਰਕ ਹੈ ਕੌਣ ਅੱਗੇ ਗਿਆ ਕੌਣ ਪਿੱਛੇ
ਜੋ ਵੀ ਕਦਮ ਸਨ ਬਸ ਦੂਰੀਆਂ ਖੁਣਦੇ ਗਏ

ਗੱਲ ਬਣਦੀ ਜੇ ਹੁੰਦੀ ਮਿਲ ਤੁਰਨ ਦੀ ਸੋਚ
ਕਈ ਦੋਰਾਹੇ ਪੁੱਜ ਅਲੱਗ ਰਾਹ ਚੁਣਦੇ ਰਹੇ
ਨਵਾ ਨਵਾ ਹੋਇਆ ਮੇਲ ...ਵਟਾਏ ਛਾਪਾ ਛੱਲੇ,
ਫਿਰ ਵਟਾਈਆ ਫੋਟੋਆ ਬਣਾਕੇ ਪੋਜ ਅਵੱਲੇ..
ਫਿਰ ਦਿੱਤਾ NOKIA 1100 ਸਾਰੀ ਰਾਤ ਹੈਲੋ ਹੈਲੋ ਚੱਲੇ,
ਅੱਜ ਕਹਿੰਦੀ I-PHONE ਲੈਣਾ ਨਹੀ ਤੇ ਰਹੋ ਕੱਲੇ.
ਕਿਸਮਤ ਰੁਕ ਗਈ, ਦਿਲ ਦੇ ਤਾਰ ਟੁੱਟ ਗਏ, ਓਹ ਵੀ ਰੁੱਸ ਗਏ ਤੇ ਸਪਨੇ ਵੀ ਟੁੱਟ ਗਏ, ਖਜਾਨੇ ਵਿੱਚ ਸਿਰਫ਼ ਦੋ ਹੰਝੂ ਸੀ.. ਜਦੋਂ ਆਈ ਓਹਨਾ ਦੀ ਯਾਦ,ਤਾਂ ਓਹ ਵੀ ਲੁੱਟ ਗਏ.....
ਜਦ ਅਸੀਂ ਬੱਚੇ ਸਾਂ
ਉਹ ਬਹੁਤ ਮੁਸਕਰਾਉਂਦੀ ਸੀ
ਸਾਰਾ ਦਿਨ
ਖੇਡਦੇ ਪੜ੍ਹਦੇ ਲੜਦੇ
ਲੰਘ ਜਾਂਦਾ
ਹੁਣ ਕਈ ਵਰ੍ਹਿਆਂ ਬਾਅਦ
ਮਿਲੀ ਉਹ ਕੁੜੀ
ਨੂਰ ਭਰਿਆਂ ਚਿਹਰਾ ਉਹ
ਸੀ ਹੁਣ ਪੀਲੀ ਭਾਅ ਮਾਰਦਾ
ਸ਼ਾਹ ਕਾਲੇ ਕੇਸਾਂ ਵਿਚ ਸਨ
ਕੁਝ ਚਾਂਦੀ ਰੰਗੀਆਂ ਲਿਟਾਂ,
ਮੈਂ ਪੁੱਛਿਆ
ਤੂੰ ਪਹਿਲਾਂ ਵਾਂਗ ਕਿਉਂ ਨਹੀਂ ਮੁਸਕਾਉਂਦੀ ?
ਚੁੱਪ-ਚਾਪ ਫੜ ਮੇਰਾ ਹੱਥ
ਉਹ ਲੈ ਗਈ ਮੈਨੂੰ ਆਪਣੇ ਮਨ ਦੇ ਵਿਹੜੇ
ਕੰਬ ਗਿਆ ਮੇਰਾ ਵਜੂਦ ਧੁਰ ਅੰਦਰ ਤੱਕ
ਮਨ ਦਾ ਵੇਹੜਾ ਨਾ
ਸੀ ਕੋਈ ਸਮਸ਼ਾਨ ਜਿਵੇਂ
ਚਾਰੇ ਪਾਸੇ ਅਰਮਾਨਾਂ ਦੀਆਂ ਲਾਸ਼ਾਂ
ਮੋਏ ਸੁਪਨਿਆਂ ਦੇ ਢੇਰ
ਹਰ ਕੋਨੇ ਵਿਚੋਂ ਉਠੀ ਹੋਵੇ
ਜਿਵੇਂ ਸਧਰਾਂ ਦੀ ਅਰਥੀ
ਟੁੱਟੀ ਖਿੰਡੀ ਹਰ ਇਕ ਸ਼ੈਅ
ਉਸਨੇ ਨਜ਼ਰ ਉਠਾ ਪੁੱਛਿਆ
ਤੂੰ ਹੀ ਦੱਸ
ਮਨ ਵਿਚ ਸਿਵੇ ਸਮਾ ਕੇ
ਕੋਈ ਕਿੰਜ ਮੁਸਕਾਵੇ...................
ਕਿਸੇ ਨੇ ਪੁੱਛਿਆ ਕਿਸੇ ਆਸ਼ਿਕ ਨੂੰ ਕੇ ਤੇਰਾ ਟਿਕਾਣਾ ਕੀ ਏ,ਅੱਗੋਂ ਆਸ਼ਿਕ ਨੇ ਲਿਖ ਕੇ ਜਵਾਬ ਦਿੱਤਾ ਏ,,,,,,,
ਕੀ ਪੁੱਛਦੇ ਹੋ ਕਿੱਥੇ ਵੱਸਦੇ ਹਾਂ ......ਸਾਡੇ ਸ਼ਹਿਰ ਦਾ ਨਾਮ ਜੁਦਾਈ ਏ,ਜਿਲਾ ਹਿਜਰ ਨਗਰ......ਤਹਿਸੀਲ ਬੇਵਫਾ ਤੇ ਡਾਕਖਾਨਾ ਰੁਸਵਾਈ ਏ,ਗਲੀ ਦਿਲ ਵਾਲੀ ਮੁਹੱਲਾ ਬੇਦਰਦਾ.....ਮਾਸੂਮ ਨੇ ਕੁੱਲੀ ਪਾਈ ਏ,ਏਥੇ ਅੱਜਕੱਲ ਆਸ਼ਿਕ ਮਿਲ ਸਕਦਾ....ਬੈਠਾ ਦਰਦਾਂ ਦੀ ਮਹਿ...ਫਲ ਲਾਈ ਏ...........
ਐ ਮੇਰੀ ਦੋਸਤ
ਤੂੰ ਗੁੱਸੇ ਨਾ ਹੋਵੀਂ
ਕਿ ਹੁਣ ਤੱਕ
ਖਤ ਨਹੀਂ ਪਾਇਆ,
ਤੈਨੂੰ ਤਾਂ ਪਤਾ ਨਾ
ਮੈਂ ਸੰਬੋਧਨੀ ਸ਼ਬਦ
ਬਿਨਾ ਕਦੇ
ਖਤ ਨਹੀਂ ਲਿਖਿਆ,
ਮੈਂ ਹੁਣ ਤੱਕ
ਇਹੀ ਸੋਚਦਾ ਰਿਹਾਂ
ਤੇਰੇ ਲਈ
ਕਿਹੜਾ ਸੰਬੋਧਨ ਲਿਖਾਂ
ਖਤ ਨੂੰ ਕਿਵੇਂ ਸ਼ੁਰੂ ਕਰਾਂ?
ਪਹਿਲਾਂ "ਰੰਮੀ" ਲਿਖਿਆ
ਫੇਰ ਆਪ ਹੀ ਕੱਟ ਦਿੱਤਾ,
ਇਹ ਤਾਂ
ਉਹਨਾਂ ਦਿਨਾਂ ਦਾ ਨਾਮ ਹੈ,
ਜਦੋਂ ਆਪਾਂ
ਸਾਰੀ ਦੁਨੀਆਂ ਤੋਂ ਚੋਰੀ
ਕੁਝ ਕੁ ਪਲਾਂ ਵਿਚ
ਕਈ ਕਈ ਵਰ੍ਹੇ
ਜਿਉਂ ਲੈਂਦੇ ਸੀ,
ਜਦੋਂ ਤੇਰੇ ਖੁੱਲ੍ਹੇ ਕੇਸਾਂ ਦੇ ਨਾਲ ਹੀ
ਮੇਰੇ ਲਈ ਸੂਰਜ
ਚੜ੍ਹਦਾ ਤੇ ਛਿਪਦਾ ਸੀ,
ਜਦੋਂ ਕਾਇਨਾਤ ਦੇ ਸਾਰੇ ਰੰਗ
ਘੁਲੇ ਹੁੰਦੇ ਸਨ
ਤੇਰੀ ਮੁਸਕਰਾਹਟ ਵਿਚ,
ਜਦੋਂ ਬਹਾਰਾਂ ਦਾ ਪਤਾ
ਪੁੱਛਦੀਆਂ ਸਨ ਪੌਣਾਂ ਤੇਰੇ ਕੋਲੋਂ,
ਜਦੋਂ ਫੁੱਲ ਤੇ ਖੁਸ਼ਬੂ ਨੂੰ
ਰਸ਼ਕ ਹੁੰਦਾ ਸੀ
ਸਾਡੀ ਗੂੜ੍ਹੀ ਸਾਂਝ ਉਤੇ,
ਤੇ ਲੰਮੇ ਸਫ਼ਰ ਬਾਦ
ਵਕਤ ਬੜਾ ਬਦਲ ਗਿਆ
ਹੁਣ ਤਾਂ ਕਈ ਕਈ ਵਰ੍ਹਿਆਂ 'ਚ
ਕੋਈ ਇਕ ਪਲ ਵੀ ਚੋਰੀ
ਕਰਨ ਦਾ ਮੌਕਾ ਨਈਂ ਮਿਲਦਾ,
ਅਚਾਨਕ ਕਿਸੇ ਮੋੜ ’ਤੇ
ਮਿਲੀਏ ਤਾਂ
ਬੇਗਾਨੀ ਜਿਹੀ ਨਜ਼ਰ ਨਾਲ ਤਕ
ਮਨੇ-ਮਨ ਮੁਸਕਰਾ ਹੀ,
ਖੁਸ਼ ਹੋਣਾਂ ਪੈਂਦਾ,
ਬੜਾ ਸੋਚ ਸੋਚ ਕੇ
ਮੈਂ "ਰੰਮੀ" ਹੀ ਲਿਖ ਦਿੱਤਾ,
ਸੱਚ ਤਾਂ ਇਹੋ ਹੈ ਨਾ,
ਭਾਵੇਂ ਤੂੰ ਸਮਝਾਇਆ ਸੀ
ਹੁਣ ਨੀਂ ਨਿਭਣਾ ਇਹ ਰਿਸ਼ਤਾ
ਨਾਮ ਬਦਲ ਲੈ ਇਸਦਾ
ਮੈਂ ਵੀ ਲੱਖ ਚਾਹਿਆ ਪਰ
ਮਹਿਬੂਬ ਨੂੰ ਦੋਸਤ ’ਚ
ਬਦਲਣਾਂ ਮੇਰੇ ਵੱਸ ਨਹੀਂ
ਬੱਸ ਏਨਾਂ ਹੀਂ,
ਹੋਰ ਕੁਝ ਨਹੀਂ ਮੇਰੇ ਕੋਲ
ਲਿਖਣ ਵਾਸਤੇ,
ਤੇਰੀਆਂ ਯਾਦਾਂ ਨਾਲ
ਜਿਉਣ ਦੀ ਆਸ ਵਿਚ
ਚੰਗਾ ’ਮੇਰੇ ਸਭ ਕੁਝ’
ਚੰਡੀਗੜ ਮੈ ਕੋਠੀ ਪਾਦੂ,
ਤੈਨੂੰ world ਦੀ ਸੈਰ ਕਰਾਦੂ,
ਰੁੱਸੀ ਨੂੰ ਵੀ ਤੈਨੂੰ ਮਨਾਲੂ,
ਦੋ-ਚਾਰ ਪਿਆਰ ਦੇ ਗਾਣੇ ਗਾਲੂ,
ਤੇਰਾ ਕਿਹਾ ਤਾ 'ਗੁਰਪ੍ਰੀਤ' ਮੋੜ ਨੀ ਸਕਦਾ,
ਪਰ ਤਾਰੇ ਤੇਰੇ ਲਈ ਮੈ ਤੋੜ ਨੀ ਸਕਦਾ,
ਆਸ਼ਕ ਫੋਕੇ ਵਾਅਦੇ ਕਰਦੇ ਜਿੱਥੇ,
ਤਾਹੀ ਤਾ ਪਿਆਰ ਨਾ ਸਿਰੇ ਚੜਦੇ ਇੱਥੇ,
ਤੂੰ ਜਿੰਦਗੀ ਦੇ ਹਰ ਰਾਹ ਮੇਰੇ,
ਤੇਰੇ ਵਿੱਚ ਵੱਸਦੇ ਸਾਹ ਮੇਰੇ,
ਆਖਰੀ ਸਾਹ ਤੱਕ ''Sandhu''
ਤੈਨੂੰ ਵਿਛੋੜ ਨੀ ਸਕਦਾ,
ਪਰ ਤਾਰੇ ਤੇਰੇ ਲਈ ਤੋੜ ਨਹੀ ਸਕਦਾ
ਮਨਾਂ ਮੇਰਿਆ, ਓ ਮਨਾਂ ਮੇਰਿਆ...

ਕਰਦਾ ਫਿਰੇ ਸਭ ਦੀ ਬੁਰਾਈ
ਆਪਣੇ ਅੰਦਰ ਨ ਫੇਰੀ ਪਾਈ
ਤੇਰੀ ਸਮਝ ਕੋਈ ਨ ਆਈ
ਮਨਾਂ ਮੇਰਿਆ, ਓ ਮਨਾਂ ਮੇਰਿਆ...

ਪਰਾਈ ਔਰਤ ਵਲ ਜਦ ਤੱਕੇਂ
ਮੈਲੀ ਅੱਖ ਸਦਾ ਹੀ ਰੱਖੇਂ
ਮਾੜੇ ਕੰਮ ਕਰਦਾ ਨਾ ਥੱਕੇਂ
ਮਨਾਂ ਮੇਰਿਆ, ਓ ਮਨਾਂ ਮੇਰਿਆ...

ਸਭਨਾ ਦੇ ਦਿਲ਼ ਤੋ ਲਹਿ ਗਿਆ
ਤੂੰ ਵਸ ਵਾਸਨਾ ਦੇ ਪੈ ਗਿਆ
ਬਸ ਏਸੇ ਜੋਗਾ ਰਹਿ ਗਿਆ
ਮਨਾਂ ਮੇਰਿਆ, ਓ ਮਨਾਂ ਮੇਰਿਆ...

ਵੱਡਿਆ ਦੀ ਇੱਜ਼ਤ ਨ ਕੋਈ
ਪਿਉ ਦੀ ਪਗੜੀ ਮੈਲੀ ਹੋਈ
ਜਿਹਨੇ ਜਨਮ ਦਿੱਤਾ ਮਾਂ ਰੋਈ
ਮਨਾਂ ਮੇਰਿਆ, ਓ ਮਨਾਂ ਮੇਰਿਆ...

ਕਰਦਾ ਫਿਰੇ ਤੂੰ ਮੇਰੀ-ਮੇਰੀ
ਕੋਈ ਔਕਾਤ ਨਾ ਏਥੇ ਤੇਰੀ
ਤੂੰ ਤਾ ਇੱਕ ਮਿੱਟੀ ਦੀ ਢੇਰੀ
ਮਨਾਂ ਮੇਰਿਆ, ਓ ਮਨਾਂ ਮੇਰਿਆ...
ਸਾਹਾਂ ਦੀ ਕਿਸ਼ਤੀ ਦਾ ਮਲਾਹ ਲੱਭਾਂਗਾ
ਭਟਕਣਾਂ ਚੌਂ ਨਿਕਲਣ ਦਾ ਰਾਹ ਲੱਭਾਂਗਾ

ਆਸਾਂ ਦੀ ਲੋਅ ਇਉਂ ਹੀ ਮਘਦੀ ਰਹੇਗੀ
ਦੁਆ ਨਾ ਮਿਲੀ ਤਾਂ ਬਦ-ਦੁਆ ਲੱਭਾਂਗਾ

ਹਾਰਨ ਨਾਲ ਕਦੇ ਨਹੀ ਮੁਕਦੀ ਜਿੰਦਗੀ
ਹਾਲੇ ਕਈ ਹੋਰ ਉਤਾਰ-ਚੜਾਅ ਲੱਭਾਗਾਂ

ਫਾਂਸੀ ਹੋ ਜਾਵੇ ਜ਼ਾਲਮ ਹਨੇਰਿਆਂ ਤਾਈਂ
ਚੜਦੀ ਸੁਬਹਾ ਜਿਹਾ ਗਵਾਹ ਲੱਭਾਂਗਾ

ਖੁੱਦ ਤੌਂ ਰਿਹਾਈ ਦਾ ਜ਼ਜਬਾ ਜਿੰਦਾ ਹੋਵੇ
ਮੱਥੇ ਦੀ ਲਟ ਜਿਹਾ ਉਲਝਾਅ ਲੱਭਾਂਗਾ

ਚਾਹੇ ਹਰ ਕੋਨੇ ਤੀਕ ਵਸ ਗਿਆ ਮਾਤਮ
ਸੁਪਨੇ ਸਜਾਵਾਂ ਹੁਣ ਐਸਾ ਚਾਅ ਲੱਭਾਂਗਾ
ਗਿੱਲੇ ਕਾਗਜ਼ ਜਿਹੀ ਏ ਜ਼ਿੰਦ ਮੇਰੀ, ਕੋਈ ਲਿਖਦਾ ਵੀ ਨਹੀਂ ਕੋਈ ਜਲਾਉਂਦਾ ਵੀ ਨਹੀਂ,ਇਸ ਕਦਰ ਇਕੱਲੇ ਹੋ ਗਏ ਅੱਜ ਅਸੀਂ,ਕੋਈ ਸਤਾਉਂਦਾ ਵੀ ਨਹੀਂ ਤੇ ਕੋਈ ਮਨਾਉਂਦਾ ਵੀ ਨਹੀ_
ਜਦੋਂ ਗੈਰਾਂ ਨੇ ਠੁਕਰਾਇਆ ਤਾਂ ਮੇਰੀ ਯਾਦ ਆਏਗੀ
ਕੋਈ ਜਦ ਰਾਸ ਨਾ ਆਇਆ ਤਾਂ ਮੇਰੀ ਯਾਦ ਆਏਗੀ
ਤੇਰੇ ਜੋਬਨ ਦਾ ਫੁਲ ਕੁਮਕਾਉਣ ‘ਤੇ ਉਡ ਜਾਣਗੇ ਭੌਰੇ
ਖਿਜਾਂ ਦਾ ਦੌਰ ਜਦ ਆਇਆ ਤਾਂ ਮੇਰੀ ਯਾਦ ਆਏਗੀ
ਹਨ੍ਹੇਰੀ ਰਾਤ ਵਿਚ ਬਹਿ ਕੇ ਭਰੋਗੇ ਸਿਸਕੀਆਂ ਤਨਹਾ
ਦਗਾ ਜਦ ਦੇ ਗਿਆ ਸਾਇਆ ਤਾਂ ਮੇਰੀ ਯਾਦ ਆਏਗੀ
ਜਲੇਗਾ ਦਿਲ ਤੇਰਾ ਬਿਰਹੋਂ ਦੀ ਅੱਗ ਵਿਚ ਚਾਨਣੀ ਰਾਤੇ
ਗਮਾਂ ਦਾ ਸੇਕ ਜਦ ਆਇਆ ਤਾਂ ਮੇਰੀ ਯਾਦ ਆਏਗੀ
ਘਰੋਂ ਕਢਦੇ ਹੋ ਰੋਂਦੇ ਨੂੰ ਕਿਸੇ ਦਿਨ ਖੁਦ ਵੀ ਰੋਵੋਗੇ
ਜਦੋਂ ਮੁੜ ਕੇ ਨਾ ਮੈਂ ਆਇਆਂ ਤਾਂ ਮੇਰੀ ਯਾਦ ਆਏਗੀ
ਦਿਲਾਸਾ ਕੌਣ ਦੇਵੇਗਾ ਕਰੇਗਾ ਦਿਲਬਰੀ ਕਿਹੜਾ
ਕਿਸੇ ਨੇ ਗਲ਼ ਨਾ ਜਦ ਲਾਇਆ ਤਾਂ ਮੇਰੀ ਯਾਦ ਆਏਗੀ
ਮੁਸੀਬਤ ਪੈਣ ਤੇ ਛਡ ਜਾਣਗੇ ਇਹ ਮਤਲਬੀ ਤੈਨੂੰ
ਜਦੋਂ ਗ਼ੈਰਾਂ ਨੂੰ ਅਜ਼ਮਾਇਆ ਤਾਂ ਮੇਰੀ ਯਾਦ ਆਏਗੀ
ਗਮਾਂ ਦੀ ਰਾਤ ਵਿਚ ਰੋ ਰੋ ਕੇ ਕਰੋਗੇ ਯਾਦ ‘ਉਲਫਤ’ ਨੂੰ
ਜਦੋਂ ਬਿਰਹੋਂ ਨੇ ਤੜਪਾਇਆ ਤਾਂ ਮੇਰੀ ਯਾਦ ਆਏਗੀ
ਇਹ ਛੱਲਾ ਪਿਆਰ ਦਾ ਲੈ ਜਾ ਇਹ ‘ਉਲਫਤ’ ਦੀ ਨਿਸ਼ਾਨੀ ਹੈ
ਜਦੋਂ ਉਂਗਲੀ ‘ਚ ਤੂੰ ਪਾਇਆ ਤਾਂ ਮੇਰੀ ਯਾਦ ਆਏਗੀ
ਪਿੱਠ ਦੇ ਵਿਚ ਖੋਭਿਆ ਜਦ ਖੰਜਰ ਜਿਗਰੀ ਯਾਰ ਨੇ।
ਦੁਸ਼ਮਣੀ ਸੋਚਾਂ ‘ਚ ਪਾ ਤੀ ਦੋਸਤੀ ਦੇ ਵਾਰ ਨੇ।

ਦਿਲ ਆਦੀ ਹੋ ਗਿਐ ਨਿੱਤ ਨਵੀਂਆਂ ਚੋਟਾਂ ਖਾਣ ਦਾ,
ਕੋਈ ਫਰਕ ਨਹੀਂ ਓਸ ਨੂੰ ਹੁਣ ਫੁੱਲ ਨੇ ਜਾਂ ਖਾਰ ਨੇ।

ਮਾਣ ਨਾ ਕਰੀਏ ਕਦੀ ਵੀ ਹੁਸਨ ਜਾਂ ਰੰਗ ਰੂਪ ਦਾ,
ਪਤਝੜਾਂ ਤੋਂ ਸਿੱਖਿਆ ਏ ਸਬਕ ਇਹ ਬਹਾਰ ਨੇ।

ਐ ਖੁਦਾ ਜਿੱਥੇ ਵੀ ਹੈਂ ਲੁਕਿਆ ਰਹਿ ਮਹਿਫੂਜ਼ ਏਂ,
ਥੱਲੇ ਨਾ ਆਵੀਂ ਭੁੱਲ ਕੇ ਏਥੇ ਘਰ-ਘਰ ਵਿਚ ਅਵਤਾਰ ਨੇ।

ਉਹ ਕੁਲਹਿਣੀ ਘੜੀ ਮੈਨੂੰ ਅੱਜ ਵੀ ਨਹੀਂ ਭੁੱਲਦੀ,
ਗੈਰ ਦੀ ਬੁੱਕਲ ‘ਚ ਬਹਿ ਕੇ ਤੱਕਿਆ ਜਦ ਯਾਰ ਨੇ।

ਮੈਂ ਰੋਜ਼ ਸੂਲੀ ਚੜ੍ਹ ਰਿਹਾ ਏਨੀ ਸਜ਼ਾ ਹੀ ਬਹੁਤ ਏ,
ਮਰੇ ਨੂੰ ਕੀ ਮਾਰਨਾ ਏ ‘Sandhu’ ਨੂੰ ਤਲਵਾਰ ਨੇ।
ਛੱਡ ਫਿਕਰਾਂ ਦੁੱਨੀਆ ਦੀ ਕਿੱਤੇ ਦੂਰ ਉੱੜਾਕੇ ਲੈ ਜਾਣੀ,

ਮੱਨਣੀ ਨਈਉ ਬਾਪੂ ਦੀ ਜੱਟ ਨੇ ਆਪਣੀ ਚੱਲਾਉਣੀ ਆ,


ਵਿਆਹਾਉਣੀ ਨਈਉ ਜੱਟੀ,ਜੱਟ ਨੇ ਕੱਡਕੇ ਲਿਆਉੱਣੀ ਆ ........




ਪਹਿਲਾਂ ਹਾਕੀਆਂ ਸੋਟਿਆਂ ਨਾਲ ਕੁੱਟਨੇ ਉੱਹਦੇ ਵੀਰ ਨੀ,


ਫੇਰ ਲੈੱਕੇ ਲਸੰਸ 12 ਬੋਰ ਦੀ ਚਲਾਉੱਣੀ ਆ,


ਵਿਆਹਾਉੱਣੀ ਨਈਉ ਜੱਟੀ,ਜੱਟ ਨੇ ਕੱਡਕੇ ਲਿਆਉੱਣੀ ਆ ........




ਜਿਹੜਾ ਖੰਗਿਆ ਸਾੱਡੇ ਪਿਆਰ ਵਿੱਚ ਜੱਟ ਨੇ ਸੁਲੀ ਟੰਗ ਦੇਨਾ,


ਕਰ ਰਫਲਾਂ ਦੀ ਛਾਂ ਜੱਟੀ ਚੱਕ ਕੇ ਲਿਆਉੱਣੀ ਆ,


ਵਿਆਹਾਉੱਣੀ ਨਈਉ ਜੱਟੀ,ਜੱਟ ਨੇ ਕੱਡਕੇ ਲਿਆਉੱਣੀ ਆ ........




ਅਜ ਪੀੱਕੇ "ਲਾਲ ਪੱਰੀ" ਪਿੰਡ ਚ ਗੰਡਾਸੀ ਖੱੜਕਾਉਣੀ ਆ,


ਵਿਆਹਾਉੱਣੀ ਨਈਉ ਜੱਟੀ,ਜੱਟ ਨੇ ਕੱਡਕੇ ਲਿਆਉੱਣੀ ਆ ......
ਇਕ ਪਾਉਂਦੀ ਸੀ levis ਦੀਆਂ ਜੀਨਾਂ,

ਤੇ ਇਕ ਪਾਉਂਦੀ ਸੀ ਸੂਟ ਪੰਜਾਬੀ....


ਇਕ ਪਾਉਂਦੀ ਸੀ ਬੂਟ lee
park ਦੇ,

ਤੇ ਇਕ ਪਾਉਂਦੀ ਸੀ ਜੁਤੀ ਗੁਲਾਬੀ.....


ਜੀਨ ਵਾਲੀ ਦੇ ਨਖਰੇ ਵਾਧੂ,


ਮੰਗਦੀ ਪੈਸੇ ਨਿਤ ਹਜਾਰ.......


ਸੂਟ ਵਾਲੀ ਕਹਿੰਦੀ ਦਿਲ ਵਿਚ ਰੱਖ ਲਾ, ਮੰਗਾਂ ਬਸ ਤੇਰਾ ਪਿਆਰ..
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ
ਿਕੰਨੇ ਹਸੀਨ ਿਚਹਰੇ , ਨੈਣਾਂ ਦੇ ਗੋਲ ਘੇਰੇ
ਸ਼ਾਮਾਂ ਅਤੇ ਸਵੇਰੇ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ
ਮੇਰਾ ਰਾਜ਼ਦਾਨ ਸ਼ੀਸ਼ਾ,ਮੇਰਾ ਕਦਰਦਾਨ ਸ਼ੀਸ਼ਾ
ਮੈੰਨੂ ਆਖਦਾ ਏ ਸੋਹਣੀ , ਇੱਕ ਨੌਜਵਾਨ ਸ਼ੀਸ਼ਾ
ਏਹੋ ਤਾਂ ਮੁਸ਼ਿਕਲਾਂ ਨੇ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ
ਇੱਕ ਆਸ ਏ ਿਮਲਣ ਦੀ , ਮੇਰੇ ਸਾਂਵਰੇ ਸੱਜਣ ਦੀ
ਕੁਝ ਕਿਹਣ ਦੀ ਸੁਣਨ ਦੀ
ਇਹ ਕਿਹਕੇ ਉਸਨੇ ਸੀਨੇ ,ਲੱਗਣਾ ਤੇ ਿਸਸਕਣਾ ਏ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ
ਇੱਕ ਰਾਤ ਹੋਈ ਮੇਰੀ ਜੀਵਨ ਦੇ ਨਾਲ ਅਣਬਣ
ਮੈ ਮਰਨ ਤੁਰੀ ਤਾਂ ਲੱਗ ਪਈ ,ਪਾਜੇਬ ਮੇਰੀ ਛਣਕਣ
ਬਾਹੋਂ ਪਕੜ ਿਬਠਾਇਆ , ਟੁੱਟ ਪੈਣੈ ਕੰਗਣਾ ਨੇ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ
ਸੂਰਜ ਅਤੇ ਿਸਤਾਰੇ, ਮੇਰੇ ਰਾਹ 'ਚ ਚੰਨ ਤਾਰੇ
ਮੈਨੂੰ ਘੇਰਦੇ ਨੇ ਸਾਰੇ, ਆ ਜਾ ਕੇ ਖੇਡਣਾ ਏ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ
ਪੀਲੇ ਪੱਤਿਆ ਤੇ ਪੱਬ ਧਰ ਕੇ ਹਲਕੇ ਹਲਕੇ
ਹਰ ਸ਼ਾਮ ਅਸੀ ਭਟਕੇ ਪੌਣਾ ਵਿੱਚ ਰਲਕੇ
ਨਾ ਤੇਰੇ ਦਰ ਨਾ ਮੇਰੇ ਦਸਤਕ ਹੋਈ
ਇਕ ਉਮਰ ਆ ਚੁੱਕੀ ਕੋਈ ਨਾ ਆਇਆ ਚਲਕੇ
ਇਸ ਸ਼ਾਮ ਜਹਾਜਾ ਵਾਗ ਡੁੱਬ ਰਹੇ ਹਾ
ਫਿਰ ਸੂਰਜ ਵਾਗ ਉਦੇ ਹੋਵਾਗੇ ਭਲਕੇ
ਇਕ ਕੈਦ ਚੋ ਦੂਜੀ ਕੈਦ ਪਹੁੰਚ ਗਈ ਏ
ਕੀ ਖੱਟਿਆ ਮਹਿੰਦੀ ਲਾ ਕੇ ਵੱਟਨਾ ਮਲ ਕੇ
ਪੈ ਚੱਲੀਆ ਤੇਰੇ ਚੇਹਰੇ ਤੇ ਤਰਕਾਲਾ
ਪਰ ਵਾਲਾ ਤੇ ਕੋਈ ਕਿਰਨ ਸੁਬਹ ਦੀ ਝਲਕੀ
ਮੈ ਤੇ ਸੜਕਾ ਤੇ ਵਿਛੀ ਛਾਂ ਹਾ
ਮੈ ਨੀ ਮਿਟਣਾ ਸੌ ਵਾਰੀ ਲੰਘ ਮਸਲ ਕੇ
ਓ ਰਾਤੀ ਸੁਣਿਆ ਛੁਪ ਕੇ ਛਮ ਛਮ ਰੋਇਆ
ਜਿਸਨੇ ਸ਼ਾਮੀ ਗਾਲਾ ਦਿੱਤੀਆ ਚੌਰਾਹੇ ਖੜਕੇ
ਇਹ ਉਡਦੇ ਨੇ ਜੋ ਹੰਸਾ ਤੇ ਜੋੜੇ
ਯਾਰੋ ਇਨਾ ਦੀ ਰਾਖ ਉਡੇਗੀ ਭਲਕੇ
ਸੂਰਜ ਨਾ ਡੁੱਬਦਾ ਕਦੇ ਸਿਰਫ ਛੁਪਦਾ ਹੈ
ਮਤ ਸੋਚ ਕੇ ਬਚ ਜਾਵੇਗਾ ਸਿਵੇ ਚ ਜਲਕੇ
ਤੂੰ ਦੀਵਿਆ ਦੀ ਡਾਰ ਤੇ ਤੇਜ ਹਵਾ ਏ
ਨੀ ਮੇਰੀਏ ਜਿੰਦੇ ਜਾਨ ਸੰਭਲ ਸੰਭਲ ਕੇ
ਨੀਵੀਂ ਪਾ ਕੇ ਲੰਘ ਜਾਈਏ ਕੋਲੋਂ ਮੁਟਿਆਰਾਂ ਦੇ..
ਇੱਜ਼ਤਾਂ ਤੋਂ ਪਰਖੇ ਜਾਂਦੇ ਪੁੱਤ ਸਰਦਾਰਾਂ ਦੇ..
ਐਵੇਂ ਜਣੀ-ਖਣੀ ਦੀ smile ਤੇ ਪਾਗਲ ਹੋ ਜਾਈਏ
ਐਨੇ low standard ਵੀ ਨਹੀਂ ਯਾਰਾਂ ਦੇ..
ਸਦਾ ਰਹਾਗਾਂ ਏ "ਦੋਸਤ" ਮੈ ਤੇਰਾ "ਹਮਦਰਦ" ਬਣਕੇ..
ਨਿਭਾਉਣੀ "ਦੋਸਤੀ" ਏਹੋ ਏ ..ਦੋਸਤ "ਰੀਤ" ਆਸਾਡੀ..
ਹਾਸੇ ਵਿੱਚ ਬੇਸ਼ੱਕ ਕੁਝ ਕਹਿ ਜਾਈਏ...
ਪਰ ਬੁਰੀ ਨਹੀ ਏ...ਦੋਸਤ "ਨੀਅਤ" ਆਸਾਡੀ..
ਜੇਕਰ ਪਹੁੰਚੇ ਠੇਸ ਤੇਰੇ "ਜ਼ਜਬਾਤਾਂ" ਨੂੰ..
ਏ ਦੋਸਤ ਮੇਰੀ ਕਿਸੇ ਗੱਲ ਤੋਂ..ਤਾਂ..
"ਮੁਆਫ" ਕਰ ਦੇਵੀ...ਸਾਨੂੰ..
ਸਮਝ ਕੇ ਨਿਮਾਣੀ ਜਿਹੀ "ਪਰੀਤ" ਆਸਾਡੀ..

Thursday, February 10, 2011


ਉਹਦਾ ਆਉਣਾ ਤਾਂ ਹੁਣ ਸੰਭਵ ਨਹੀਂ
ਪਰ ਯਾਦ ਦਾ ਆਉਣ ਜਾਰੀ ਏ
ਉਹਦਾ ਰਾਹ ਵੱਖਰਾ ਮੇਰਾ ਵੱਖਰਾ
ਪਰ ਦੁਨੀਆ ਦੇ ਮਿਹਣਿਆਂ ਦਾ ਮੀਂਹ ਜਾਰੀ ਏ
ਸੱਪ ਦਾ ਤਰਨਾ , ਸੱਥ ਵਿੱਚ ਖੱੜਨਾ , ਗੱਲ ਦਾ ਕਰਨਾ,
ਦੁੱਖ ਦਾ ਜਰਨਾ , ਸੱਚ ਤੇ ਅੜਨਾਂ , ਕਿਸੇ ਲਈ ਮਰਨਾ,
ਪੁਲਿਸ ਨਾਲ ਪੰਗਾ , ਬਲੈਕ ਦਾ ਧੰਦਾ , ਦਾਤੀ ਨੂੰ ਦੰਦਾ,
ਕੱਢ ਦੇਣਾ ਕੰਡਾ , ਗੱਡ ਦੇਣਾ ਝੰਡਾ , ਡੁੱਕ ਦੇਣਾ ਡੰਡਾ,
ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ
ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ ,
ਹੱਕ ਦਾ ਖਾਣਾ , ਮੱਨਣਾ ਭਾਣਾ , ਓਲਝਿਆ ਤਾਣਾ,
ਪਿੰਡ ਦਾ ਸਿਆਣਾ , ਬਸੰਤੀ ਬਾਣਾ , ਅਮਰ ਹੋ ਜਾਣਾ,
ਜਣੇ ਖਣੇ ਦੇ ਵਸ ਦਾ ਨਈ, ਜਣੇ ਖਣੇ ਦੇ ਵਸ ਦਾ ਨਈ,
ਇੱਕ ਮਰਜਾਣੀ ਨਾਲ ਯਾਦ ਹੈ ਜੁੜੀ
ਪਤਾ ਨਹੀ ਸੀ ਨਿਕਲੂਗੀ ਜਹਿਰ ਦੀ ਪੁੜੀ
ਬਾਤਾਂ ਫੌਨ ਤੇ ਪਿਆਰ ਦੀਆ ਪਾਉਦੀ ਹੁੰਦੀ ਸੀ
ਸੱਸੀ ਸੌਹਣੀ ਦੀਆਂ ਕਹਾਣੀਆ ਸੁਣਾਉਦੀ ਹੁੰਦੀ ਸੀ
ਕਹਿੰਦੀ ਤੇਰੇ ਬਿਨਾਂ ਕਿਸੇ ਦੀ ਨਾ care ਕਰਦੀ
ਕੇਸ court ਚ ਲਾਉ ਜੱਗ ਤੌ ਨਾ ਡਰਦੀ
ਸਾਡੇ ਸੁਪਨੇ ਸਜਾਏ ਹੌਏ ਸਬਾਹ ਕਰ ਗਈ
ਜਾਦੀ-ਜਾਦੀ Sandhu ਨੂੰ ਤਬਾਹ ਕਰ ਗਈ
ਜੌ ਵਾਅਦੇ ਕੀਤੇ ਸੱਜਣਾਂ ਨੇ ਅੱਜ ਸਾਰੇ ਲਾਰੇ ਹੌ ਗਏ ਨੇ
ਜਿੰਦ ਜਾਨ ਸਾਨੂੰ ਨੂੰ ਕਹਿਣ ਵਾਲੇ ਹੁਣ ਗੈਰਾਂ ਵੱਲ ਖਲੌ ਗਏ ਨੇ
ਜਿਹੜੇ ਦੁੱਖ ਨਾ ਸਾਡਾ ਜਰਦੇ ਸੀ ਉਹੀ ਦੁੱਖਾਂ ਵਿੱਚ ਪਰੌ ਗਏ ਨੇ
ਰਾਤਾਂ ਤਾ ਕਾਲੀਆ ਹੁੰਦੀਆ ਨੇ ਸਾਡੇ ਦਿਨ ਵੀ ਕਾਲੇ ਹੌ ਗਏ ਨੇ
ਮੇਰੀ ਗੱਲ ਦਾ ਹੁੰਗਾਰਾ ਉਸ ਤੌ ਭਰਿਆ ਨਾ ਗਿਆ
ਚੁੱਪ ਰਹੀ ਉਹ ਜਮਾਨੇ ਨਾਲ ਲੜਿਆ ਨਾ ਗਿਆ
ਕਿੱਦਾ ਕਰਦੀ ਉਹ ਪਿਆਰ ਵਾਲੀ ਗੱਲ
ਉਸ ਤੌ ਇਸ਼ਕ ਸਮੁੰਦਰ ਵਿੱਚ ਤਰਿਆ ਨਾ ਗਿਆ
ਉਸਦੇ ਪਿਆਰ ਦਾ ਯਕੀਨ ਰਹਿੰਦਾ ਹਰ ਵੇਲੇ
ਇਹ ਸੌਚ ਕੇ ਦਿਲ ਹੌਰ ਦੇ ਕਦਮਾ ਚ ਧਰਿਆ ਨਾ ਗਿਆ
ਉਹਦੇ ਅੱਖਾ ਵਿੱਚ ਨੀਰ ਭਰ ਆ ਨਾ ਜਾਵੇ
ਇਹ ਸੌਚ ਕੇ ਮੇਰੇ ਤੌ ਮਰਿਆ ਵੀ ਨਾ ਗਿਆ
ਉਹਨੇ ਸਾਡਾ ਵੀ ਬੇਗਾਨਿਆ ਚ ਨਾਮ ਕਰਤਾ,
ਲੋਕਾਂ ਸਾਹਮਣੇ ਪਰਾਇਆ ਸ਼ਰੇਆਮ ਕਰਤਾ
ਅਸੀਂ ਸਾਹਾਂ ਨਾਲੋਂ ਵੱਧ ਜੀਹਨੂੰ ਰੁਤਬਾ ਸੀ ਦਿੱਤਾ,
ਉਹਨੇ ਕੌਢੀਆ ਦੇ ਭਾਅ ਚ ਸਾਨੂੰ ਨਿਲਾਮ ਕਰਤਾ
ਉਹ ਵੀ ਰੱਬ ਨਾਲੌ ਵੱਧ ਕਦੇ ਮੰਨਦੀ ਸੀ ਸਾਨੂੰ
ਅੱਜ Sandhu ਨੂੰ ਆਪ ਬਦਨਾਮ ਕਰਤਾਂ
ਜਦੋ ਵਫਾ ਦੇ ਬੂਟੇ ਓਪਰ ਫੂਲ ਲੱਗੇ, ਓੁਹ ਬੇਵਫਾਈ ਦੇ ਕੰਢੇ ਅਬਾਦ ਕਰ ਗਈ,
ਉੱਸਦੀ ਯਾਦ ਸੀ ਮਿੱਠੀ ਪਾਣੀ ਵਰਗੀ, ਓੁਹ ਪਾਣੀ ਨੂੰ ਬਦਲ ਕੇ ਸ਼ਰਾਬ ਕਰ ਗਈ,
ਸੂਰਤ ਉੱਸਦੀ ਸੀ ਪਰੀ ਵਰਗੀ, ਅੱਜ ਓੁਹ ਆਪਣੇ ਬੇਵਫਾ ਰੂਪ ਨੂੰ ਬੇਨਕਾਬ ਕਰ ਗਈ,
ਰੂਲ ਜਾਵੇ "Sandhu" ਕਿਤੇ ਮਿੱਟੀ ਵਿੱਚ, ਓੁਹ ਰੱਬ ਅੱਗੇ ਅੱਜ ਫਰਿਆਦ ਕਰ ਗਈ.
ਅਸੀ ਅੰਦਰੋ ਅੰਦਰੀ ਰੋਦੇ ਹਾ
ਸਾਨੂੰ ਦਰਦ ਵਿਖਾਉਣ ਦੀ ਆਦਤ ਨਈ
ਜਿੰਦਗੀ ਇਕੋ ਸਹਾਰੇ ਕੱਟ ਲਵਾਗੇ
ਸਾਨੂੰ ਨਵੇ ਬਣਾਉਣ ਦੀ ਆਦਤ ਨਈ
ਅਸੀ ਰੂਹ ਦੀ ਯਾਰੀ ਲਾਊਦੇ ਆ
ਸਾਨੂੰ ਹੁਸਣ ਨੂੰ ਚਾਹੁਣ ਦੀ ਆਦਤ ਨਈ
ਬੁੱਲ ਸੀਤੇ ਮੁਹੱਬਤ ਦੇ ਸਤਿਕਾਰ ਵਿੱਚ
ਹਾਲ ਦਿੱਲ ਦਾ ਕਿਸੇ ਨੂੰ ਸੁਣਾਵਾ ਕਿਵੇ
ਯਾਰ ਨੂੰ ਬੇਵੱਫਾ ਕਹਿ ਕੇ ਨਿੰਦਾ ਕਿਵੇ
ਆਪਣੇ ਇਸਕ ਨੂੰ ਦਾਗ ਲਾਵਾ ਕਿਵੇ
ਮਸਲ ਸੁੱਟੀਆ ਮੇਰੇ ਦਿੱਲ ਦੀਆ ਸਦਰਾ
ਖੋਹ ਲਇ ਜਮਾਨੇ ਨੇ ਮੇਰੀ ਖੁੱਸੀ
ਗਮ ਦੀ ਗੋਦੀ ਚ ਮਿਲਿਆ ਟਿਕਾਣਾ ਮਸਾ
ਮੈ ਜਮਾਨੇ ਦੇ ਧੋਖੇ ਚ, ਆਵਾ ਕਿਵੇ
ਤੇਰੇ ਜਾਨ ਪਿੱਛੋਂ
ਅਸੀਂ ਹਾਲ ਕੀ ਬਣਾ ਲਿਆ,
ਲੱਭਦੇ ਸੀ ਫੁੱਲ
ਹੱਥ ਕੰਢਿਆਂ ਨੂੰ ਪਾ ਲਿਆ,
ਦਿਲ ਦੀ ਪਿਆਸ
ਬੁਝਾਉਣ ਦੇ ਖਿਆਲ ਵਿੱਚ,
ਪਾਣੀ ਦੇ ਭੁਲੇਖੇ
ਜ਼ਹਿਰ ਬੁੱਲੀਆਂ ਨੂੰ ਲਾ ਲਿਆ.
ਅਸੀ ਕੀਤਾ ਸੀ ਵਾਅਦਾ ਸਾਰੀ ਉਮਰ਼ ਨਿਭਾਉਣ ਦਾ
ਹੁਣ ਉਹੀ ਤੌੜ ਗਈ ਤਾ ਕੀ ਕਰੀਏ..................
ਉਹਨੂੰ ਦਿਲ ਚ ਵਸਾ ਕੇ ਰੱਖਿਆ ਸੀ
ਹੁਣ ਦਿਲ ਹੀ ਤੌੜ ਗਈ ਤਾ ਕੀ ਕਰੀਏ...................
ਜੀਤ ਨੇ ਤਾ ਜਮਾ ਲਿਆ ਸੀ ਪੈਰ ਪਿਆਰ ਵਾਲੀ ਕਿਸਤੀ ਵਿੱਚ
ਗਲ ਲਾਉਣ ਵਾਲੀ ਹੀ ਮਾਨ ਨੂੰ ਧੱਕਾ ਮਾਰ ਕੇ ਰੌੜ ਗਈ ਤਾ ਕੀ ਕਰੀਏ...........
ਜਾਹ ਸੌਹਣੀਏ ਨੀ ਤੈਨੂੰ ਮਾਅਫ ਕੀਤਾ
ਤੇਰੇ ਦਿਤੇ ਦੁੱਖ ਸੀਨੇ ਤੇ ਹਢਾ ਲਵਾਗੇ
ਕਿਸਮਤ ਵਿਚ ਨਹੀ ਸੀ ਪਿਆਰ ਤੇਰਾ
ਇਹ ਕਹਿ ਕੇ ਦਿਲ ਨੂੰ ਸਮਝਾਂ ਲਵਾਗੇ
ਤੇਰੇ ਨਾਲ ਬੀਤੇ ਦਿਨ ਯਾਦ ਕਰਕੇ
ਰਹਿੰਦਾ ਹੌਈ ਜਿੰਦਗੀ ਲੰਘਾ ਲਵਾਗੇ .............
ਜਿਦਗੀ ਦੀ ਹੁਣ ਤਾ ਬਸ ਏਨੀ ਕਥਾ ਹੀ ਰਹਿ ਗਿਆ
ਸੜ ਗਈ ਪੁਸਤਕ ਇਕ ਬਚਿਆ ਸਫਾ ਹੀ ਰਹਿ ਗਿਆ
ਉਡ ਕੇ ਤੇਰੇ ਨਾਲ ਚੀਰੇ ਸਨ ਕਦੇ ਸੱਤ ਅਸਮਾਨ
ਲੋਕ ਕਹਿੰਦੇ ਨੇ ਕਿ ਹੁਣ ਤਾਂ ਬਸ ਖਲਾ ਹੀ ਰਹਿ ਗਿਆ
ਜਿਦਗੀ ਹੰਝੂਂ ਕਦੀ ਤਾਰਾ ਕਦੀ ਜੁਗਨੂੰ ਬਣੀ
ਮੈ ਬਦਲਦੇ ਰੰਗ ਇਸਦੇ ਵੇਖਦਾ ਰਹਿ ਗਿਆ
ਰੰਗ ਸੁਰ ਖੁਸ਼ਬੂ ਹਵਾ ਮੋਸਮ ਘਟਾ ਏਂ ਜਾ ਸਦਾ
ਤੇਰਾ ਕੀ ਰੂਪ ਹੈ ਮੈ ਸੋਚਦਾ ਹੀ ਰਹਿ ਗਿਆ
ਤੂੰ ਮਿਤਰਾ ਨੂੰ ਲਾਰੇ ਲਾਕੇ ਛੱਤਰੀ ਤੋ ਉਡ ਗਈ
ਇਕ ਥਾ ਤੇ ਤੇਰਾ ਇਤਜਾਰ ਕਰਦਾ "Sandhu" ਰੁੱਖ ਬਣਿਆ ਹੀ ਰਹਿ ਗਿਆ
ਡਰ ਸੀ ਸਾਨੂੰ ਸਮੁੰਦਰਾਂ ਦਾ..
ਡੋਬ ਦਿੱਤਾ ਸਾਨੂੰ ਕਿਨਾਰਿਆਂ ਨੇ
ਧੁੱਪ ਤੋਂ ਡਰਦਿਆਂ ਅਸੀ ਰਾਤ ਲੱਭੀ
ਜ਼ਖਮੀ ਕਰ ਦਿੱਤਾ ਸਾਨੂੰ ਤਾਰਿਆਂ ਨੇ
ਕੋਈ ਇੱਕ ਮਾਰਦਾ ਸਾਨੂੰ ਤੇ ਜਰ ਜਾਂਦਾ
ਪਰ ਸਾਨੂੰ ਮਾਰਿਆ ਵਾਰੀ ਵਾਰੀ ਸਾਰਿਆਂ ਨੇ
ਬੇਗਾਨੇ ਮਾਰਦੇ ਤਾਂ ਮਾਨਾ ਹੱਸ ਕੇ ਮਰ ਜਾਦੇ
ਪਰ ਮਾਰਿਆ ਵੀ ਸਾਨੂੰ ਆਪਣੇ ਹੀ ਪਿਆਰਿਆਂ ਨੇ
ਵੈਰੀ ਹੋ ਗਿਆ ਜ਼ਮਾਨਾ
ਰੋਵੇ ਪਿਆਰ ਕੱਲਾ ਕੱਲਾ
ਅਸੀ ਦੁਨਿਆ ਦੇ ਅੱਗੇ ਹੁਣ ਅੱਡਣਾ ਨੀ ਪੱਲਾ
ਪੈਣਾ ਰੱਖਣਾ ਪਿਆਰ ਜੱਗ ਤੋ ਸੰਭਾਲ ਕੇ
ਤੈਨੂੰ ਮੰਗਣਾ ਖੁਦਾ ਤੋ
ਅੱਜ ਪੀਰਾਂ ਦੀ ਮਜਾਰ ਤੇ ਚਿਰਾਗ ਬਾਲ ਕੇ...

ਮੇਰੇ ਸਾਹਾ ਵਿਚ ਤੂੰ..ਮੇਰੇ ਰਾਹਾ ਵਿੱਚ ਤੂੰ
ਕੀ ਕਰਨਾ ਜ਼ਮਾਨਾ ਹੋਵੇ ਬਾਹਾਂ ਵਿੱਚ ਤੂੰ
ਪਿਆਰ ਪਲਦਾ ਹੈ ਮਾਸ ਦਿਲ ਦਾ ਖੁਆਲ ਕੇ
ਤੈਨੂੰ ਮੰਗਣਾ ਖੁਦਾ ਤੋ
ਅੱਜ ਪੀਰਾਂ ਦੀ ਮਜਾਰ ਤੇ ਚਿਰਾਗ ਬਾਲ ਕੇ..
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
ਮੇਰੀਆ ਯਾਦਾਂ ਦੇ ਵਿੱਚ ਵਸਦੇ ਗੀਤ ਤੋਤਲੇ ਗਾਉਂਦੇ ਨੇ
ਚੋਰੀ ਗੰਨੇ ਭੰਨਦੇ ਸੀ ਤੇ ਬੇਰ ਤੋੜਦੇ ਮਲਿਆ ਤੋਂ
ਕੱਠੇ ਲੁਕਨ-ਮਚਿਈ ਖੇਲਦੇ ਸ਼ਾਮੀ ਸੂਰਜ਼ ਢਲਿਆ ਤੋਂ
ਸੁਫਨੇ ਦੇ ਵਿੱਚ ਆ ਕੇ ਮੇਰੇ ਚੀਖ-ਚੀਹਾੜਾ ਪਾਉਂਦੇ ਨੇ
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ

ਅੱਧੀ ਛੁੱਟੀ ਹੋਣ ਤੋਂ ਪਹਿਲਾ ਸਾਰੇ ਰੈ ਕਰ ਲੈਂਦੇ ਸੀ
ਰੋਟੀ ਖਾਣ ਨਾ ਅੱਜ ਕੋਇ ਜਾਯੋ ਇੱਕ-ਦੂਜੇ ਨੂੰ ਕਹਿੰਦੇ ਸੀ
ਗੁੱਲੀ-ਡੰਡਾ , ਬਾਂਦਰ-ਕੀਲਾ ਬਹੁਤੀ ਖੇਡ ਪਿਆਰੀ ਸੀ
ਪੁੱਗ -ਪੁਗਾਟਾ ਕਰਕੇ ਲੈਂਦੇ ਆਪੋ -ਆਪਣੀ ਵਾਰੀ ਸੀ
ਗੈਂਦ ਰਬੜ ਦੀ ਲੈ ਕੇ ਪਿੱਠੂ ਠਿਕਰੀਆ ਦਾ ਢਾਉਂਦੇ ਨੇ
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ

ਸੋਣ-ਭਾਦਰੋ ਦੀ ਬਾਰਿਸ਼ ਵਿੱਚ ਨੰਗ-ਤੜੰਗੇ ਨਾਹੁੰਦੇ ਸਾਂ
ਮੀਂਹ ਬਰਸਾ ਦੇ ਜੋਰੋ - ਜੋਰੀ ਉੱਚੀ - ਉੱਚੀ ਗਾਉਂਦੇ ਸਾਂ
ਬਹੁਤਾ ਜਾਦਾ ਨਾਹ-ਨਾਹ ਕੇ ਤੇ ਕੰਬਨੀ ਜਿਹੀ ਛਿੜ ਜਾਂਦੀ ਸੀ
ਜਾਉ ਜਵਾਕੋ ਘਰ ਨੂੰ ਜਾਉ ਕਹਿੰਦਾ ਹਰ ਇੱਕ ਪਾਂਧੀ ਸੀ
ਜਿਵੇਂ ਤਰਸਿਆ ਮੈਂ ਯਾਰਾਂ ਨੂੰ ਕੇ ਉਹ ਵੀ ਮੈਨੂੰ ਚਾਹੁੰਦੇ ਨੇ
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ

ਕੁੱਝ ਦੇਸੋਂ ਪਰਦੇਸ ਗਏ ਜੋ ਹਾਲੀ ਤੀਕ ਨਾ ਪਰਤੇ ਨੇ
ਆਲਿਆਂ ਦੇ ਵਿੱਚ ਪਏ ਖਿਡੋਣੇ ਨਾ ਕਦੇ ਕੀਸੇ ਨੇ ਵਰਤੇ ਨੇ
ਮਿਲ ਜਾਵੋ ਜਦ ਖੱਤ ਲਿਖਦਾ ਹਾ ਛੱਮ-ਛੱਮ ਅੱਥਰੂ ਵੱਗਦੇ ਨੇ
ਪੈਸੇ ਇਨਾ ਮੋਹ ਲਿਆ ਹੁਣ ਉਹ ਕਿੱਥੇ ਆਖੇ ਲਗਦੇ ਨੇ
ਚੜੇ ਸਾਲ ਵਿੱਚ ਆਵਾਗੇ ਹਰ ਸਾਲ ਹੀ ਲਾਰਾ ਲਾਉਂਦੇ ਨੇ
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
ਦਿਲ ਇੱਕ ਹੈ ਅਰਮਾਨ ਬਹੁਤ ਨੇ
ਕੁਝ ਜਜ਼ਬੇ ਬਲਵਾਨ ਬਹੁਤ ਨੇ
ਇਸ਼ਕ ਦੇ ਪੈਂਡੇ ਮੁਸ਼ਕਿਲ ਮੁਸ਼ਕਿਲ
ਵੇਖਣ ਵਿੱਚ ਅਸਾਨ ਬਹੁਤ ਨੇ
ਲੱਭਦਾ ਹੈ ਇਨਸਾਨ ਕਿਤੇ ਹੀ
ਦੁਨੀਆ ਵਿੱਚ ਹੈਵਾਨ ਬਹੁਤ ਨੇ
ਮੋਮਿਨ ਬੇ-ਈਮਾਨ ਬੜੇ ਹਨ
ਕਾਫ਼ਿਰ ਬਾ-ਈਮਾਨ ਬਹੁਤ ਨੇ
ਖੁਸ਼ ਹੋ ਕੇ ਸਿਰ ਕਟਵਾਓਂਦੇ ਹਨ
ਦਿਲ ਵਾਲੇ ਨਦਾਨ ਬਹੁਤ ਨੇ
“ਸਰਮਦ” ਜਾਂ “ਮਨਸੂਰ” ਹੈ ਕੋਈ
ਸ਼ਾਹ ਬਹੁਤ, ਸੁਲਤਾਨ ਬਹੁਤ ਨੇ
ਯਾਦਾਂ- ਜ਼ਖਮ- ਦਾਗ ਕੁਰਲਾਟ੍ਹਾਂ
ਇਸ ਦਿਲ ਵਿੱਚ ਮਹਿਮਾਨ ਬਹੁਤ ਨੇ
ਤਿਰਸ਼ੂਲਾਂ – ਸੰਗੀਨਾਂ -ਰਫ਼ਲਾਂ
ਪੂਜਾ ਦੇ ਸਮਾਨ ਬਹੁਤ ਨੇ
“ਦੀਪਕ” ਵਰਗੇ ਨਿਰਧਨ ਜੱਗ ਵਿੱਚ
“ਫ਼ਨ” ਕਰਕੇ ਧਨਵਾਨ ਬਹੁਤ ਨੇ
ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਹੈ
ਕੌਣ ਪਹਿਚਾਨੇਗਾ ਸਾਨੂੰ
ਮੱਥੇ ਉੱਤੇ ਮੌਤ ਦਸਖਤ ਕਰ ਗਈ ਹੈ
ਚਿਹਰੇ ਉੱਤੇ ਯਾਰ ਪੈੜਾਂ ਛੱਡ ਗਏ ਨੇ
ਸ਼ੀਸ਼ੇ ਵਿਚੋਂ ਹੋਰ ਕੋਈ ਝਾਕਦਾ ਹੈ
ਅੱਖਾਂ ਵਿੱਚ ਕੋਰੀ ਲਿਸ਼ਕ ਹੈ
ਕਿਸੇ ਢੱਠੇ ਘਰ ਦੀ ਛੱਤ ਹੈ
ਆਉਂਦੀ ਹੋਈ ਲੋਅ ਜਿਹੀ
ਡਰ ਜਾਏਗੀ ਮੇਰੀ ਮਾਂ
ਮੇਰਾ ਪੁੱਤਰ ਮੇਰੇ ਤੋਂ ਵੱਡੀ ਉਮਰ ਦਾ
ਕਿਹੜੇ ਸਾਧੂ ਦਾ ਸਰਾਪ
ਕਿਸ ਸ਼ਰੀਕਣ ਚੰਦਰੀ ਦੇ ਟੂਣੇ ਟਾਮਣ ਨਾਲ ਹੋਇਆ
ਹੁਣ ਘਰਾਂ ਨੂੰ ਪਰਤਣਾ ਚੰਗਾ ਨਹੀ ਹੈ
ਏਨੇ ਡੱਬ ਚੁੱਕੇ ਨੇ ਸੂਰਜ
ਏਨੇ ਮਰ ਚੁੱਕੇ ਖੁਦਾ
ਜਿਉਂਦੀ ਮਾਂ ਨੂੰ ਵੇਖ ਕੇ
ਆਪਣੇ ਜਾਂ ੳਸ ਦੇ
ਪਰੇਤ ਹੋਵਣ ਦਾ ਹੋਏਗਾ ਤੌਖਲਾ
ਜਦ ਕੋਈ ਬੇਲੀ ਪੁਰਾਣਾ ਮਿਲੇਗਾ
ਬਹੁਤ ਯਾਦ ਆਵੇਗਾ ਆਪਣੇ ਅੰਦਰੋਂ
ਚਿਰਾਂ ਦਾ ਮਰ ਚੁੱਕਾ ਮੋਹ
ਰੋਣ ਆਵੇਗਾ ਤਾਂ ਫਿਰ ਆਵੇਗਾ ਯਾਦ
ਅੱਥਰੂ ਤਾਂ ਮੇਰੇ ਦੂਜੇ ਕੋਟ ਦੀ ਜੇਬੀ ‘ਚ ਰੱਖੇ ਰਹਿ ਗਏ
ਜਦੋਂ ਚਾਚੀ ਇਸਰੀ
ਸਿਰ ਪਲੋਸੇਗੀ ਅਸੀਸਾਂ ਨਾਲ
ਕਿਸ ਤਰਾਂ ਦੱਸਾਂਗਾ ਮੈਂ
ਏਸ ਸਿਰ ਵਿੱਚ ਕਿਸ ਤਰਾਂ ਦੇ ਛੁੱਪੇ ਹੋਏ ਨੇ ਖਿਆਲ
ਆਪਣੀ ਹੀ ਲਾਸ਼ ਢੋਂਦਾ ਆਦਮੀ
ਪਤੀ ਦੇ ਸਜਰੇ ਸਿਵੇ ਤੇ ਮਾਸ ਰਿੰਨਦੀ ਰੰਨ
ਕਿਸੇ ਹੈਮਲਤ ਦੀ ਮਾਂ
ਸਰਦੀਆਂ ਵਿੱਚ ਬੰਦਿਆ ਦੇ ਸਿਵੇ ਸੇਕਣ ਵਾਲਾ ਰੱਬ
ਜਿਨਾਂ ਅੱਖਾਂ ਨਾਲ ਦੇਖੇ ਨੇ ਦੁਖਾਂਤ
ਕਿਸ ਤਰਾਂ ਮੇਲਾਂਗਾ ਅੱਖਾਂ
ਆਪਣੇ ਬਚਪਨ ਦੀ ਮੈਂ ਤਸਵੀਰ ਨਾਲ
ਆਪਣੇ ਨਿੱਕੇ ਘਰ ਨਾਲ
ਸ਼ਾਮ ਨੂੰ ਜਦ ਮੜੀ ਤੇ ਦੀਵਾ ਬਲੇਗਾ
ਗੁਰਦੁਆਰੇ ਸੰਖ ਵੱਜੇਗਾ
ਉਹ ਬਹੁਤ ਆਵੇਗਾ ਯਾਦ
ਉਹ ਕਿ ਜਿਹਣਾ ਮਰ ਗਿਆ ਹੈ
ਉਹ ਕਿ ਜਿਸ ਦੀ ਮੌਤ ਦਾ
ਇਸ ਭਰੀ ਨਗਰੀ ‘ਚ ਬਸ ਮੈਨੂੰ ਪਤਾ ਹੈ
ਜੇ ਕਿਸੇ ਨੇ ਹੁਣ ਮੇਰੇ ਮਨ ਦੀ ਤਲਾਸ਼ੀ ਲੈ ਲਈ
ਬਹੁਤ ਰਹਿ ਜਾਵਾਂਗਾ ਕੱਲਾ
ਕਿਸੇ ਦੁਸ਼ਮਣ ਦੇਸ਼ ਦੇ ਜਾਸੂਸ ਵਾਂਗ
ਹੁਣ ਘਰਾਂ ‘ਚ ਵੱਸਣਾ ਸੌਖਾ ਨਹੀਂ ਹੈ
ਚਿਹਰੇ ਉੱਤੇ ਯਾਰ ਪੈੜਾਂ ਛੱਡ ਗਏ ਨੇ
ਸ਼ੀਸ਼ੇ ਵਿਚੋਂ ਹੋਰ ਕੋਈ ਝਾਂਕਦਾ ਹ
ਖੂਬ ਨੇ ਇਹ ਝਾਂਜਰਾਂ ਛਣਕਣ ਲਈ,
ਪਰ ਕੋਈ ‘ਚਾ ਵੀ ਤਾਂ ਦੇ ਨੱਚਨ ਲਈ!
ਆਏ ਸਭ ਲਿਸ਼੍ਕਨ ਅਤੇ ਗਰ੍ਜਨ ਲਈ,
ਕੋਈ ਇਥੇ ਆਇਆ ਨਾ ਬਰਸਣ ਲਈ!
ਕੀ ਹੈ ਤੇਰਾ ਸ਼ਹਿਰ ਇਥੇ ਫੁਲ ਵੀ,
ਮੰਗ੍ਦੇ ਨੇ ਆਗਿਆ ਮਹਿਕਣ ਲਈ!
ਚੰਦ ਨਾ ਸੂਰਜ ਨਾ ਤਾਰੇ ਨਾ ਚਿਰਾਗ,
ਸਿਰ੍ਫ ਖੰਜਰ ਰਿਹ ਗਿਆ ਲਿਸ਼੍ਕਨ ਲਈ!
ਕਿਓਂ ਜਗਾਵਾਂ ਸੁੱਤਿਆਂ ਲਫ਼ਜ਼ਾਂ ਨੁੰ ਮੈਂ,
ਦਿਲ ‘ਚ ਜਦ ਕੁਝ ਨਹੀਂ ਆਖਣ ਲਈ!
ਰੁੱਸ ਕੇ ਜਾਂਦੇ ਸੱਜਨਾ ਦੀ ਸ਼ਾਨ ਵੱਲ,
ਅੱਖੀਓ, ਦਿਲ ਚਾਹੀਦਾ ਦੇਖਣ ਲਈ!
ਸਾਂਭ ਕੇ ਰੱਖ ਦਰ੍ਦ ਦੀ ਇਸ ਲਾਟ ਨੁੰ,
ਚੇਤਿਆਂ ਵਿਚ ਯਾਰ ਨੁੰ ਦੇਖਣ ਲਈ!
ਤਾਰਿਆਂ ਤੋਂ ਰੇਤ ਵੀ ਬਣਿਆਂ ਹਾਂ ਮੈਂ,
ਤੈਨੂ ਹਰ ਇਕ ਕੋਣ ਤੋਂ ਦੇਖਨ ਲਈ!
ਉਸਦੀ ਅੱਗ ਵਿਚ ਸੁਲਗਣਾ ਸੀ ਲਾਜ਼ਮੀ,
ਓਸ ਨੂ ਪੂਰੀ ਤਰਾਂ ਸਮਝਣ ਲਈ!
ਵਿਛਡ਼ਨਾ ਚਾਹੁੰਦਾ ਹਾਂ ਤੇਥੋਂ ਹੁਣ,
ਅਰ੍ਥ ਆਪਣੀ ਹੋਂਦ ਦੇ ਜਾਨਣ ਲਈ!
ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ, ਤੈਨੂੰ ਦਿਲ ਦਾ ਹਾਲ ਸੁਣਾਵਾਂ....
ਕੀ ਪਤਾ ਕੱਲ ਸਿਲ ਜਾਣ ਬੁੱਲੀਆਂ, ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ...
ਦੇਖ ਸਕਦਾ ਏਂ ਤਾਂ ਅੱਜ ਦੇਖ ਲੈ ਆ ਕੇ, ਤੈਨੂੰ ਇਹਨਾ ਨੈਣਾਂ ਨਾਲ ਸਿਜੋਏ ਸੁਪਨੇ ਦਿਖਾਵਾਂ....
ਕੀ ਪਤਾ ਕੱਲ ਮਿਚ ਜਾਣ ਅੱਖੀਆਂ, ਤੇ ਮੈਂ ਦੁਬਾਰਾ ਖੋਲ ਨਾ ਪਾਵਾਂ....
ਰੋਕ ਸਕਦਾ ਏਂ ਤਾਂ ਅੱਜ ਰੋਕ ਲੈ ਆ ਕੇ, ਰੂਹ ਛੱਡ ਰਹੀ ਹੈ ਸਾਥ ਵਾਂਗ ਪਰਾਇਆਂ...
ਕੀ ਪਤਾ ਕੱਲ ਰਹਿ ਜਾਣ ਹੱਡੀਆਂ, ਤੇ ਮੈਂ ਰੋਕਿਆਂ ਰੁਕ ਨਾ ਪਾਵਾਂ....
ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ, ਸ਼ਾਇਦ ਥੱਮ ਜਾਣ ਮੇਰੀਆਂ ਆਹਾਂ....
ਕੀ ਪਤਾ ਕੱਲ ਰਾਖ ਦੀ ਢੇਰੀ ਹੋ ਜਾਵੇ, ਤੇ ਮੈਂ ਹਵਾ 'ਚ ਉਡ ਪੁਡ ਜਾਵਾਂ....
ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ, ਵਿਛਿਆਂ ਪਲਕਾਂ ਨੇ ਵਿਚ ਰਾਹਾਂ...
ਕੀ ਪਤਾ ਕੱਲ ਮੈਂ ਨਾ ਹੋਵਾਂ, ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ.....*****!!!!
ਫੜ ਲੈਣਾ ਮੌਤ ਨੇ ਛਡਣਾ ਨਹੀ,ਕਿਸੇ ਲਈ ਮਰੇ ਤੇ ਤਾਂ ਜਾਣਾ,
ਪੀੜ ਅਪਣੀ ਨੂੰ ਪੀੜ ਸਮਝਦਾ ਏ,ਪੀੜ ਕਿਸੇ ਦੀ ਜਰੇ ਤੇ ਤਾਂ ਜਾਣਾ,
ਤੇਰਾ ਕੱਲੇ ਦਾ ਤਰਨਾ ਬਹਾਦਰੀ ਨਹੀ,ਲੈ ਕੇ ਡੁਬਦੇ ਨੂੰ ਤਰੇ ਤੇ ਤਾਂ ਜਾਣਾ,
ਭਲੇ ਨਾਲ ਤਾਂ ਕਰਦਾ ਹਰ ਕੋਈ ਭਲਾ,ਭਲਾ ਬੁਰੇ ਨਾਲ ਕਰਾ ਤੇ ਤਾਂ ਜਾਣਾ,
ਕਿਸੇ ਪੁੱਛਿਆ ਬੁੱਲੇ ਸ਼ਾਹ ਨੂੰ,
"ਸ਼ਹਿਰ ਲਾਹੌਰ ਚ' ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ,
ਕਿੰਨੀਆ ਖੂਹੀਆਂ ਦਾ ਪਾਣੀ ਮਿੱਠਾ ਤੇ ਕਿੰਨੀਆਂ ਖਾਰੀਆਂ ਨੇ,
ਕਿੰਨੀਆਂ ਇੱਟਾਂ ਤਿੜਕੀਆਂ,ਕਿੰਨੀਆਂ ਸਾਰੀਆਂ ਨੇ,,
ਦੱਸ ਖਾਂ ਬੁੱਲਿਆਂ ਸ਼ਹਿਰ ਲਾਹੌਰ ਚ' ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਆਰੀਆਂ ਨੇ?
...ਓਸ ਆਖਿਆ,'ਸ਼ਹਿਰ ਲਾਹੌਰ ਅੰਦਰ ਲੱਖਾਂ ਬੂਹੇ ਤੇ ਲੱਖਾਂ ਬਾਰੀਆਂ ਨੇ,
ਜਿੰਨਾਂ ਖੂਹੀਆਂ ਦਾ ਪਾਣੀ ਪੀਤਾ ਸੋਹਣੀ ਨੇ,ਉਹ ਮਿੱਠੀਆਂ ਤੇ ਬਾਕੀ ਖਾਰੀਆਂ ਨੇ.
ਜਿੰਨਾਂ ਇੱਟਾਂ ਤੇ ਪੈਰ ਰੱਖਿਆ ਸੱਸੀ ਨੇ,ਉਹ ਤਿੜਕੀਆਂ ਬਾਕੀ ਸਾਰੀਆਂ ਨੇ..
ਜਿੰਨਾਂ ਨੂੰ ਮਿਲੇ ਆਪਣੇ ਰਾਝੇਂ,ਉਹ ਵਿਆਹੀਆਂ ਤੇ ਬਾਕੀ ਕੁਆਰੀਆਂ ਨੇ..
ਓ ਖੁਸ਼ਦਿਲ ਸੋਹਣੀਓ ਰੂਹੋ,
ਰੁਮਝੁਮ ਰੁਮਕਦੇ ਖੂਹੋ,
ਮੇਰੇ ਪਿੰਡ ਦੀਉ ਜੂਹੋ,
ਤੁਸੀਂ ਹਰਗਿਜ਼ ਨਾ ਕੁਮਲਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ…
ਨੀ ਕਿੱਕਰੋ ਟਾਹਲੀਉ ਡੇਕੋ,
ਨੀ ਨਿੰਮੋ, ਸਾਫ਼ਦਿਲ ਨੇਕੋ,
‘ਤੇ ਪਿੱਪਲ਼ੋ, ਬਾਬਿਉ ਵੇਖੋ,
ਤੁਸੀਂ ਧੋਖਾ ਨਾ ਦੇ ਜਾਇਉ,
ਮੈਂ ਛਾਵੇਂ ਬਹਿਣ ਆਉਣਾ ਹੈ
ਮੈਂ ਇੱਕ ਦਿਨ ਫੇਰ ਆਉਣਾ ਹੈ…
ਇਹਨਾਂ ਹਾੜਾਂ ‘ਤੇ ਚੇਤਾਂ ਨੂੰ,
ਲੁਕੇ ਕੁਦਰਤ ਦੇ ਭੇਤਾਂ ਨੂੰ
ਇਹਨਾਂ ਰਮਣੀਕ ਖੇਤਾਂ ਨੂੰ
ਮੇਰਾ ਪ੍ਰਣਾਮ ਪਹੁੰਚਾਇਉ
ਮੈਂ ਇੱਕ ਦਿਨ ਫੇਰ ਆਉਣਾ ਹੈ…
ਜੋ ਚੱਕ ਘੁੰਮੇ ਘੁਮਾਰਾਂ ਦਾ,
ਤਪੇ ਲੋਹਾ ਲੁਹਾਰਾਂ ਦਾ,
ਮੇਰਾ ਸੰਦੇਸ਼ ਪਿਆਰਾਂ ਦਾ,
ਉਹਨਾਂ ਤੀਕਰ ਵੀ ਪਹੁੰਚਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ…
ਕਿਸੇ ਵੰਝਲੀ ਦਿਉ ਛੇਕੋ,
ਮੇਰੇ ਮਿਰਜ਼ੇ ਦੀਉ ਹੇਕੋ,
ਮੇਰੇ ਸੀਨੇ ਦਿਉ ਸੇਕੋ,
ਕਿਤੇ ਮੱਠੇ ਨਾ ਪੈ ਜਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ…
ਇਹਨਾਂ ਦੋ-ਚਾਰ ਸਾਲਾਂ ਵਿੱਚ,
ਕਿ ਬੱਸ ਆਉਂਦੇ ਸਿਆਲ਼ਾਂ ਵਿੱਚ,
ਕਿ ਜਾਂ ਸ਼ਾਇਦ ਖਿਆਲਾਂ ਵਿੱਚ,
ਤੁਸੀਂ ਦਿਲ ਤੋਂ ਨਾ ਵਿਸਰਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ
ਸਮੁੰਦਰ ਭਾਫ ਬਣ ਉੱਡਦਾ,
ਬਰਫ਼ ਬਣ ਪਰਬਤੀਂ ਚੜ੍ਹਦਾ,
ਇਹ ਨਦੀਆਂ ਬਣ ਕੇ ਫਿਰ ਮੁੜਦਾ,
ਮੇਰਾ ਇਕਰਾਰ ਪਰਤਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ
Writer : Surjeet Patar
ਓਹ ਦਿਨ ਜਿੰਦਗੀ ਦੇ ਗਏ...
ਦਿਨ ਬਚਪਨ ਦੇ ਗਏ !
ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ...
ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ!
ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ...
ਨਿੱਕੀ ਉਮਰੇ ਨਜਾਰੇ ਬੜੇ ਲਏ !
ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ..
ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ !
ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ..
ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ !
ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ???
ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕਗਏ...
ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ !
ਸਾਡੇ ਪੱਲੇ ਹਾਸੇ ਰਹਿਗੇ, ਵੇਹਦੇ ਲੋਕ ਤਮਾਸ਼ੇ ਰਹੇਗੇ,
ਅਸੀ ਕਈ ਕੰਮ ਸੀ ਤੋਰੇ ਮੱਚ ਕੇ ਲੋਕੀ ਪਾਸੇ ਬਹਿਗੇ,
ਹੁਣ ਜਾਦੇ ਨੇ ਸਾਨੂੰ ਪਾਸੇ ਸੁੱਟੀ ਬਾਈ ਜੀ.
ਕੁੱਛੜ ਬਹਿ ਕੇ ਆਪਣੇ ਜਾਦੇ ਲੁੱਟੀ ਬਾਈ ਜੀ.

ਕਿਸੇ ਦੇ ਡਰੋ ਜਿਹੜਾ ਬਾਹਰ ਨਾ ਆਇਆ, ਰੂੜੀਆ ਤੋ ਚੁੱਕ ਕੇ ਸਹਿਰ ਵਿਖਾਇਆ,
ਅਸੀ ਪੱਲਿਉ ਸਬ ਕੁਛ ਲਾਇਆ, ਤਾ ਹੀ ਉਹਨੇ ਪੈਰ ਜਮਾਇਆ,
ਉੁਹੀ ਜਾਦੇ ਸਾਡੀਆ ਨੀਹਾ ਪੁੱਟੀ ਬਾਈ ਜਈ...
ਕੁੱਛੜ ਬਹਿ ਕੇ ਆਪਣੇ ਜਾਦੇ ਲੁੱਟੀ ਬਾਈ ਜੀ..
ਮੁੱਦਤਾ ਹੋਈਆ ਬੇਦਰਦਾ
ਅਸੀ ਬੈਠੇ ਹਾ ਅੱਖੀਆ ਲਾ ਕੇ
ਤੇਰਾ ਪਿਆਰ ਨਾ ਸਾਡੀ ਕਿਸਮਤ ਵਿੱਚ
ਅਸੀ ਵੇਖ ਲਿਆ ਅਜਮਾ ਕੇ
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ, ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ..

ਅਸੀਂ ਤਾਂ ਓਹ ਫੁੱਲ ਹਾਂ ਯਾਰਾ, ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ..
yaad karte hai jab be yaaro ko, yaado se dil bar aata hai, kabhi saath-saath hua karte the sab, aaj milne ko dil "Taras" jata
ਨਾ ਸਮਾਂ ਕਿਸੇ ਦੀ ਉਡੀਕ ਕਰਦਾ,
ਨਾ ਮੌਤ ਨੇ ਉਮਰਾ ਜਾਣੀਆ,
ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ,
ਫਿਰ ਕਦੇਨਹੀਂ ਲੱਭਣਾ ਹਾਣੀਆਂ. . .
"ਇਹ ਮੇਲ ਿਨਗਾਹਾਂ ਦੇ ਇਹ ਕੁਝ ਪਲ ਚਾਵਾਂ ਦੇ ,ਿਜ਼ੰਦਗੀ ਤੋ ਮਿਹੰਗੇ ਨੇ ਨੀ ਿੲਹ ਸੌਦੇ ਸਾਹਾ ਦੇ"
ਕਾਹਨੂੰ ਨੀਵਿਆ ਨੂੰ ਰੱਖ ਦੇ ਨੇ ਚੇਤੇ ਜੋ ਉੱਚਿਆ ਦੇ ਯਾਰ ਹੋ ਗਏ,
ਹੁਣ ਸਾਨੂੰ ਨਹੀ ਚੱਜ ਨਾਲ ਬਲਾਉਦੇ ਜਦੋ ਦੇ ਸਟਾਰ ਹੋ ਗਏ.........

ਅਸੀ ਖੜੇ ਸੀ ਪਹਾੜ ਬਣ ਜਿੰਨਾਂ ਦੇ ਉਹ ਰੇਤ ਦੀ ਦੀਵਾਰ ਦੱਸ ਦੇ,
ਯਾਰੀ ਖੂਨ ਨਾਲੋ ਸੰਗਣੀ ਸੀ ਜਿੰਨਾ ਨਾਲ ਅੱਜ ਜੋ ਮਾਮੂਲੀ ਜਾਣਕਾਰ ਦੱਸ ਦੇ,
ਆਪ ਪਿੱਤਲ 'ਚੋ ਸੋਨਾ ਬਣ ਬੈਠੈ ਫੁਲਾਂ ਤੋ ਅਸੀ ਖਾਰ ਹੋ ਗਏ,
ਹੁਣ ਸਾਨੂੰ ਨਹੀ ਚੱਜ ਨਾਲ ਬਲਾਉਦੇ ਜਦੋ ਦੇ ਸਟਾਰ ਹੋ ਗਏ.........

जरुरत नहीं पडती, दोस्त की तस्वीर की.
देखो जो आईना तो दोस्त नज़र आते हैं, दोस्ती में..

येह तो बहाना है कि मिल नहीं पाये दोस्तों से आज..
दिल पे हाथ रखते ही एहसास उनके हो जाते हैं, दोस्ती में..

नाम की तो जरूरत हई नहीं पडती इस रिश्ते मे कभी..
पूछे नाम अपना ओर, दोस्तॊं का बताते हैं, दोस्ती में..

कौन केहता है कि दोस्त हो सकते हैं जुदा कभी..
दूर रेह्कर भी दोस्त, बिल्कुल करीब नज़र आते हैं, दोस्ती में..

सिर्फ़ भ्रम हे कि दोस्त होते ह अलग-अलग..
दर्द हो इनको ओर, आंसू उनके आते हैं , दोस्ती में..

माना इश्क है खुदा, प्यार करने वालों के लिये "अभी"
पर हम तो अपना सिर झुकाते हैं, दोस्ती में..

ओर एक ही दवा है गम की दुनिया में क्युकि..
भूल के सारे गम, दोस्तों के साथ मुस्कुराते हैं, दो

ਸੁਪਨੇ ਤਾਂ ਇਨਸਾਨ ਬਹੁਤ ਸਾਰੇ ਦੇਖਦਾ ,
ਪਰ ਹੁੰਦਾ ਪੂਰਾ ਕੋਈ ਕੋਈ।
ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ,
ਪਰ ਦਿਲੋਂ ਬਣਦਾ ਕੋਈ ਕੋਈ।
ਚਿਰਾਗ ਤਾਂ ਸਾਰੇ ਰੌਸ਼ਨੀ ਕਰਦੇ ਨੇ,
ਪਰ ਦਿਲ ਦੇ ਹਨੇਰੇ ਦੂਰ ਕਰਦਾ ਕੋਈ ਕੋਈ।
ਕੋਈ ਨਾ ਕੋਈ ਗਲਤੀ ਤਾਂ ਹਰ ਕੋਈ ਇਨਸਾਨ ਕਰਦਾ,
ਪਰ ਗਲਤੀ ਕਰਕੇ ਮਂਨਣ ਦੀ ਹਿੰਮਤ ਕਰਦਾ ਕੋਈ ਕੋਈ।
ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ ,
ਪਰ ਦੁੱਖ ਵੇਲੇ ਨਾਲ ਖਡ਼ਦਾ ਕੋਈ ਕੋਈ।
ਵਾਇਦੇ ਤਾਂ ਦੂਜੇ ਨੂੰ ਜਾਨ ਦੇਣ ਦੇ ਹਰ ਕੋਈ ਕਰ ਦਿਂਦਾ,
ਪਰ ਲੋਡ਼ ਪੈਣ ਤੇ ਜਾਨ ਦਿਂਦਾ ਕੋਈ ਕੋਈ।
ਇਸ਼ਕ ਮੁੱਹਬਤ ਅੱਗ ਦੀਆਂ ਲਪਟਾਂ,
ਅੱਗ ਹੱਥ ਚ’ ਫੜਨਾ ਮੂਰਖਤਾ ਹੈ |
ਭਾਵੇਂ ਪੜ ਲਓ ਕਿੱਸੇ ਦੁਨੀਆਂ ਦੇ,
ਕਿੱਸਾ ਇਸ਼ਕ ਦਾ ਘੜਨਾ ਮੂਰਖਤਾ ਹੈ |
ਅੱਖਾਂ ਮੀਚ ਕੇ ਚੜੋ ਹਿਮਾਲਿਆ ਤੇ ਵੀ,
ਪੌੜੀ ਇਸ਼ਕ ਦੀ ਚੜਨਾ ਮੂਰਖਤਾ ਹੈ |
ਨੈਣ ਦੇਖੋ ਤੇ ਨੈਣ ਸੇਕੋ ਯਾਰੋ,
ਕਿਸੇ ਦੇ ਨੈਣਾ ਵਿੱਚ ਵੜਨਾ ਮੂਰਖਤਾ ਹੈ |
ਝੜ ਗਏ ਇਸ਼ਕ ਚ’ ਅੜੇ ਰਾਝੇਂ-ਮਿਰਜ਼ੇ,
ਇਸ਼ਕ ਚ’ ਅੜਨਾ ਮੂਰਖਤਾ ਹੈ |
ਆਪੇ ਮਿਲ ਜਾਂਦੇ ਸੱਜਣ ਜੇ ਤਕਦੀਰ ਹੋਵੇ,
’Sandhua’ ਤਕਦੀਰ ਨਾਲ ਲੜਨਾ ਮੂਰਖਤਾ ਹੈ |
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ,
ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ,
ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ.....
ਮੈਂ ਤਾ ਜਿਊਦਾ ਮਰ ਗਿਆ ਉਹਦੇ ਤੁਰ ਜਾਣ ਦੀ ਖ਼ਬਰ ਤੇ ।
ਸਆਹ ਲੈ ਲੈ ਛਮਕਾਂ ਮਾਰੀਆਂ ਉਸਨੇ ਅਸਾਡੇ ਸਬਰ ਤੇ ।
ਨਹੀਂ ਮੋਇਆਂ ਨੂੰ ਵੀ ਬਖਸ਼ਦੀ ਸਦਕੇ ਮੈ ਉਸਦੇ ਜ਼ਬਰ ਤੇ ।
ਗੈਰਾਂ ਨਾਲ ਗੱਲਾਂ ਮਾਰਗੀ ਓ ਕੱਲ ਬਹਿ "SaNdHu" ਦੀ ਕਬਰ ਤੇ ।
ਸੋਹਣੀਆ ਤਾ ਜੱਗ ਵਿਚ ਹੋਰ ਵੀ ਵਥੇਰੀਆ
ਐਡੀ ਕਿ ਤੂ ਮਾਪਿਆ ਨੇ ਹੀਰ ਜੰਮ ਤੀ.......
ਨੇਣਾ ਨਾਲ ਲੁਟਦੀ ਦਿਲਾ ਨੂੰ ਟੁਕਦੀ ਤੂੰ ਰੱਖ ਰੱਖ ਕੇ ਤੁਰਦੀ ਐ ਪਿੰਕ ਸੂਟ ਦਾ ਪੌਹਚਾ ਚੱਕ ਚੱਕ ਕੇ. ਚੱਲਦੀ ਏ ਹਾਰਟ ਬੀਟ ਮੇਰੀ ਤੈਨੂੰ ਤੱਕ ਤੱਕ ਕੇ.....
ਪੈਸੇ ਵਾਲੇ ਲੈ ਗਏ ਗੱਡੀ ਤੇ ਨੱਡੀ {GiRL} ,
ਸਾਡੇ ਪੱਲੇ ਇੱਕਵੀ ਯਾਦ ਨਾ ਛੱਡੀ ,
ਜਾਂਦੇ ਹੋਏ ਮੈਨੂੰ I HATE U ਕਹਿ ਗਈ ਮਾਰ ਕੇ ਅੱਡੀ,
ਮੈ ਵੀ ਰੱਖ ਕੇ ਪੰਜਾਬੀ ਗਾਲ਼ ਸੀ ਕੱਢੀ ... khaD...........TeRI O BhEN DI........
ਇਕ
ਤਾ ਯਾਰੀ ਡੁੱਘੀ ਪੇ ਗਈ ਯਾਰੀ ਸੀਨੇ ਦੇ ਵਿੱਚ ਬਹਿ ਗਈ.
ਜਦੌ ਤੂੰ ਜਾਦੀ ਵਾਰੀ ਕਹਿ ਗਈ
ਹੌ ਗਿਆ ਕੌਰਸ [IELTS]ਪੂਰਾ ਵੇ.
ਕੀ ਹੌ ਗਿਆ ਜੇ ਰਹਿ ਗਿਆ ਆਪਣਾ ਪਿਆਰ ਅਧੂਰਾ ਵੇ.
ਸਾਥੌ
ਪੜਿਆ ਗਿਆ ਨਾ ਲਿਖੀਆ.
ਤੇਰਾ ਇਸਕ ਕਿਤਾਬੀ ਦਿੱਖੀਆ.
ਤੇਰੀ ਯਾਰੀ ਤੌ ਹੇ ਸਿੱਖਿਆ ਮਾਣ ਨਾ
ਕਰੇ ਕੁਵਾਰੀ ਦਾ.
ਹਰ ਪਾਸੇ ਹੇ ਘਾਟਾ ਅੱਲੜਾ ਦੇ ਯਾਰੀ ਦਾ.
ਨੀ ਤੂੰ ਬਾਹਰ ਪੜਨ ਦੀ ਮਾਰੀ
ਕਰਦੀ IELTS ਤਿਆਰੀ .
ਇਕ ਦਿਨ ਜਾਏ ਗੀ ਮਾਰ ਉਡਾਰੀ ਵੀਜੇ ਦੀਆ ਭਰ ਕੇ ਮੰਗਾ ਨੂੰ.
ਫਿਰ
ਕਿਥੇ ਤੂੰ ਯਾਦ ਕਰੇ ਗੀ ਯਾਰ ਮਲੰਗਾ ਨੂੰ.....
pta ni oh kedia galat femia vich fass gye ..
sadde naal us to pehla khedmelia vich rass gye .
pta ni ki hoya usnu gallah karnia sadde naal bhul gye .
pta ni kehde hor bandia te dhull gye .
keeti galti ta dass jande .
...apne duuje ghar da pta ta dass jande...
“ਕਹਿੰਦੇ ਆ ਇਸ਼ਕ ਵਿੱਚ ਨੀਂਦ ਉੱਡ ਜਾਂਦੀ ਆ______ ''ਕੋਈ ਸਾਡੇ ਨਾਲ ਵੀ ਇਸ਼ਕ ਕਰੇ ਸਾਨੂੰ ਤਾਂ ਨੀਂਦ ਹੀ ਬਹੁਤ ਆਉਂਦੀ ਆ
ਮਿੱਤਰ ਹੀ ਸੜਨ ਤਰੱਕੀਆਂ ਤੇ ਕਲਯੁਗੀ ਜਮਾਨੇ ਵੇਖ ਲਏ,ਹੁਣ ਦੁਸ਼ਮਣੀਆਂ ਹੀ ਦੇ ਰੱਬ਼ਾ ਅਸੀਂ ਬੜੇ ਯਾਰਾਨੇ ਵੇਖ ਲਏ.............

husan walya di mandi kaudi mul bikde
jehrhe krde ne gla jag jitan diya
nahi milda pyar ohna nu kdi
jo gala krde rehnde ne hamesha harakh diya
mitha bol ke ta duniya jit ho jave
te kakh nahi milda naal harkha de
tu shayad kulvinder bhul javegi
asi bhulde-bhulde marja ge
"ਮੁੱਕ ਗਿਆ ਪੈਟ੍ਰੋਲ ਤੇਰੀ ਹੋਂਡਾ ਅਕਟੇਵਾ ਦਾ ਖੜ ਗਈ ਅੱਧ ਵਿਚਕਾਰ ਕੁੜੇ,,, ਤੇਨੂੰ ਨਾਲ ਬਿਠਾ ਲਿਆ ਨੀ ਜਦ ਕੋਲੋ ਬੁੱਲਟ ਤੇ ਲੰਗਿਆ ਯਾਰ ਕੁੜੇ ,,,,,ਫੇਰ ਤੇਨੁੰ ਹਾਸੇ ਨਾਲ ਸੀ ਕੇਹ ਬੇਠਾ- ਤੂੰ ਕਰ ਲੈ ਮੇਰੇ ਨਾਲ ਪਿਆਰ ਕੁੜੇ,,,, ਤੂੰ ਤਾ ਗੱਲ ਦਿਲ ਤੇ ਲਾਕੇ ਬੇਹ ਗਈ ਤੇ ਛੱਡ ਲਿਆ ਤੂੰ ਆਪਣਾ ਦਿਲਦਾਰ ਕੁੜੇ".......
ਮੈਨੂੰ ਲੱਭਣ ਲਈ ਤੂੰ Net ਉੱਤੇ ਨਾਂ ਭਰਿਆ ਕਰੇਂਗੀ,
Google ਤੇ Search ਸੋਹਣੀਏ ਕਰਿਆ ਕਰੇਂਗੀ,
ਜਦ ਛੱਡ ਗਏ ਯਾਰ ਬੇਗਾਨੇ,ਮੁੱਖ ਹੰਝੂਆਂ ਨਾਂ ਧੋਵੇਂਗੀ,
Desktop ਤੇ ਲਾਕੇ ਮੇਰੀਆ ਫ਼ੋਟੋ ਰੋਵੇਂਗੀ,.......
ਹੁਸਨ ਦੀ ਮੰਡੀ ਵਿੱਚ ਹੁੰਦੇ ਵਪਾਰ ਦੇਖੇ
ਦਿਲ ਵੇਚ ਕੇ ਦੌਲਤਾਂ 'ਤੇ ਡੁੱਲਦੇ ਦਿਲਦਾਰ ਦੇਖੇ
ਕੀ ਹੋਇਆ ਦਿਲਾ ਜੇ ਅੱਜ ਉਸਨੇ ਠੁਕਰਾ ਦਿੱਤਾ
ਅਸੀਂ ਰੱਬ ਕੋਲੋਂ ਵੀ ਨੇ ਹੁੰਦੇ ਇਨਕਾਰ ਦੇਖੇ..........
ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,
ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
ਓਹ ਮੇਰੀ ਰੂਹ ਦਾ ਹਿੱਸਾ ਏਂ,ਸ਼ਰੇਆਮ ਕਹਿਣ ਤੋਂ ਡਰਦੇ ਹਾਂ,
ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ,ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾ...

ਜਿੱਥੇ ਖੜੀਦਾ ਹਿੱਕ ਤਾਣ ਕੇ,
ਲੋਕੀ ਮੈਦਾਨ ਛੱਡ-੨ ਕੇ ਭੱਜਦੇ ਨੇ,
ਮਿੱਤਰਾਂ ਦਾ ਨਾਂ ਵੱਜਦਾ ਜਿੱਥੇ ਕੁੰਡੀਆਂ ਦੇ ਸਿੰਗ ਫਸਦੇ ਨੇ,
ਨਾ skoda ਨਾ Scorpio ਜੱਟ ਤਾ bullet ਈ like ਕਰਦੇ ਨੇ,
ਅਸੀਂ ਗੱਭਰੂ ਹਾਂ ਸ਼ੇਰ ਪੰਜਾਬ ਦੇ,
ਲੋਕੀ ਨਾਂਮ ਤੋਂ ਥਰ-੨ ਕੰਬਦੇ ਨੇ...
ਮੈਂ ਇੱਕ ਕਤਰਾ ਛੌਟਾ ਜਿਹਾ
ਦਰਿਆ ਦੇ ਨਾਲ ਜੌ ਵਹਿੰਦਾ ਹਾਂ.
ਨਾ ਕੌਈ ਮੇਰੀ ਖਵਾਇਸ਼ ਏ
ਬਸ ਉਹਦੀ ਰਜ਼ਾ ਚ' ਹੀ ਰਹਿੰਦਾ ਹਾਂ.
ਇਸ ਦੁਨਿਆ ਵਿੱਚ ਅੱਜ ਸਭ ਦੁਖੀ ਨੇ
ਪਰ ਮੈਂ ਪਾਗਲ ਐਵੇ ਹੀ ਖੁਸ਼ ਰਹਿੰਦਾ ਹਾਂ.
ਝੂਠ ਦੀ ਇਸ ਬਸਤੀ ਵਿਚ.
ਸੱਚੀਆ ਗਲਾਂ ਕਹਿੰਦਾ ਹਾਂ.
ਮਤਲੱਬੀ ਲੌੜ ਪੈਣ ਤੇ ਸਾਥ ਉਤੌ - ਉਤੌ ਦਿੰਦੇ ਨੇ
ਹੁੰਦਾ ਦਿਲਾ ਚ' ਪਿਆਰ ਭੌਰਾ ਨਹੀ ਇਹੌ ਹੀ ਕਹਿੰਦਾ ਹਾਂ.
ਪਤਾ ਏ ਹੰਝੂਆ ਦੀ ਭਾਸ਼ਾ ਕਿਸੇ ਨਹੀ ਸਮਝਨੀ.
ਇਸੇ ਲਈ ਮੈਂ ਪਾਗਲ ਮਰਜਾਨਾ ਐਵੇ ਹੀ ਖੁਸ਼ ਰਹਿੰਦਾ ਹਾਂ...
asi maare nai.... lok saanu mara kehnde aaaa.....
ki kariye asi tan othe hi pr vaqt badalde rehnde aa
bhulna asi kisse nu sikhya nai......
ki kariye j lok hi saanu bhulde rehnde aa

Wednesday, February 9, 2011

ਸ਼ੇਅਰ-ਓ-ਸ਼ਾਇਰੀ

ਦੁਨਿਯਾ ਸਾਨੂ ਪਾਗਲ ਕਹ ਕੇ ਖੁਸ਼ ਹੁੰਦੀ ਹੈ...
ਏਸ ਗਲ ਦਾ ਸਾਨੂ ਕੋਈ ਅਫਸੋਸ ਨਹੀ...
ਸਾਨੂ ਦੁਨਿਯਾਦਾਰੀ ਦਾ ਪਤਾ ਨਹੀ...
ਏਸ ਗਲ ਦਾ ਵੀ ਹੁੰਦਾ ਸਾਨੂ ਰੋਸ ਨਹੀ...

ਹਾਸਾ ਆਉਂਦਾ ਦੁਨਿਆ ਤੇ ਜੋ ਸਾਨੂ ਪਾਗਲ ਦਸਦੀ ਹੈ...
ਆਪ ਕਮਲੀ ਪੈਸੇ ਪਿਛੇ ਏਸਨੂ ਆਪਣੇ ਆਪ ਦੀ ਹੋਸ਼ ਨਹੀ....